ਆਮ ਆਦਮੀ ਨੂੰ ਮੈਡੀਕਲ ਸਹੂਲਤਾਂ ਦੇਣਾ ਸਲਾਗਾਯੋਗ ਕਦਮ : ਹੁੰਦਲ
ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਵੇਂ ਸਾਲ ਦੇ ਸ਼ੁਭ ਅਫ
Publish Date: Sun, 04 Jan 2026 08:47 PM (IST)
Updated Date: Mon, 05 Jan 2026 04:12 AM (IST)
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲੀਆਂ ਕਲਾਂ : ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਵੇਂ ਸਾਲ ਮੌਕੇ ਆਮ ਲੋਕਾਂ ਨੂੰ 10 ਲੱਖ ਤੱਕ ਦੀਆਂ ਮੁਫਤ ਮੈਡੀਕਲ ਸਹੂਲਤਾਂ ਦੇਣਾ ਬਹੁਤ ਹੀ ਸ਼ੁਲਾਘਾਯੋਗ ਕਦਮ ਹੈ। ਪ੍ਰੈੱਸ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਨਸ਼ਾ ਮੁਕਤੀ ਮੋਰਚਾ ਦੇ ਵਾਈਸ ਕੋ-ਆਰਡੀਨੇਟਰ ਅਰਜਨ ਸਿੰਘ ਹੁੰਦਲ ਨੇ ਕੀਤਾ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਜਿਵੇਂ ਪਹਿਲਾਂ ਹੋਰ ਸਹੂਲਤਾਂ 600 ਯੂਨਿਟ ਬਿਜਲੀ ਮੁਫਤ, ਔਰਤਾਂ ਦਾ ਸਫਰ ਮੁਫਤ, ਆਟਾ ਦਾਲ ਸਕੀਮ, ਪੈਨਸ਼ਨ ਸਕੀਮ, ਸਗਨ ਸਕੀਮ ਤੇ ਹੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਸਨ ਤੇ ਹੁਣ ਹਰ ਵਿਅਕਤੀ ਨੂੰ 10 ਲੱਖ ਦੇ ਬੀਮੇ ਦੀ ਮੁਫਤ ਮੈਡੀਕਲ ਸਹੂਲਤ ਮਿਲਣ ਜਾ ਰਹੀ ਹੈ ਜੋ ਕਿ ਆਮ ਲੋਕਾਂ ਦੀ ਸਿਹਤਯਾਬੀ ਵੱਲ ਵੱਡਾ ਕਦਮ ਹੈ।