ਸਮੂਹਿਕ ਵਿਆਹਾਂ ਸਬੰਧੀ ਇਕੱਤਰਤਾ
ਗੁਰੂ ਕਿਰਪਾ ਇੰਟਰਨੈਸ਼ਨਲ ਕੰਨਿਆਦਾਨ ਸੰਸਥਾ
Publish Date: Fri, 30 Jan 2026 06:41 PM (IST)
Updated Date: Fri, 30 Jan 2026 06:43 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਰੂ ਕਿਰਪਾ ਇੰਟਰਨੈਸ਼ਨਲ ਕੰਨਿਆਦਾਨ ਸੰਸਥਾ ਵੱਲੋਂ 15 ਫਰਵਰੀ ਨੂੰ ਕੋਹੇਨੂਰ ਫਾਰਮ, ਪਿੰਡ ਤੱਲ੍ਹਣ ਜਲੰਧਰ ਵਿਖੇ ਕਰਵਾਏ ਜਾ ਰਹੇ ਕਰਵਾਏ ਜਾ ਰਹੇ ਸਮੂਹਿਕ ਵਿਆਹ ਲਈ ਚੌਕੜੀਆ ਪਰਿਵਾਰ ਵੱਲੋਂ ਕੱਪੜਿਆਂ ਤੋਂ ਇਲਾਵਾ ਆਰਥਿਕ ਮਦਦ ਕੀਤੀ ਗਈ। ਸੰਸਥਾ ਪ੍ਰਧਾਨ ਬੀਰ ਚੰਦ ਸੁਰੀਲਾ ਤੇ ਉਪ ਪ੍ਰਧਾਨ ਸਰਵਣ ਸਿੰਘ ਸੁੰਮਨ ਨੇ ਲੋੜਵੰਦ ਲੜਕੀਆਂ ਨੂੰ ਵਰਤਣਯੋਗ ਘਰੇਲੂ ਸਾਮਾਨ ਦੇਣ ਸਬੰਧੀ ਦੱਸਿਆ ਗਿਆ। ਇਸ ਸਮੇਂ ਸੰਸਥਾ ਦੇ ਅਹੁਦੇਦਾਰ ਸੁਰੇਸ਼ ਕੁਮਾਰ ਕਲੇਰ, ਅਸ਼ਵਨੀ ਵਿਰਦੀ ਖਜ਼ਾਨਚੀ ਯੂ ਏ ਈ, ਸੁਰਿੰਦਰ ਪਾਲ ਜਨਾਗਲ ਖਜ਼ਾਨਚੀ, ਪਰਮਜੀਤ ਮੱਲ ਪ੍ਰਧਾਨ ਗੁਰੂਘਰ, ਗੁਰਕ੍ਰਿਪਾਲ ਸਿੰਘ, ਸੁਰਜੀਤ ਸਿੰਘ, ਰਾਮ ਲਾਲ ਚੌਕੜੀਆ, ਦਵਿੰਦਰ ਸੁਰੀਲਾ, ਬਲਜੀਤ ਸਿੰਘ ਭੱਟੀ, ਮਿਸਿਜ ਭੱਟੀ, ਮਨਜੀਤ ਕੌਰ ਤੇ ਰਾਜ ਕੁਮਾਰੀ ਆਦਿ ਹਾਜ਼ਰ ਸਨ।