ਜਲੰਧਰ ਦੀਆਂ ਸਮੂਹ ਸਿੰਘ ਸਭਾਵਾਂ ਦੇ ਪ੍ਰਧਾਨ ਬਣੇ ਗਾਬਾ
ਗਾਬਾ ਸਰਬਸੰਮਤੀ ਨਾਲ ਜਲੰਧਰ ਦੀਆਂ ਸਮੂਹ ਸਿੰਘ ਸਭਾਵਾਂ ਦੇ ਬਣੇ ਪ੍ਰਧਾਨ
Publish Date: Mon, 16 Mar 2026 06:33 PM (IST)
Updated Date: Mon, 16 Mar 2026 06:37 PM (IST)

-21 ਮੈਂਬਰੀ ਕਮੇਟੀ ਗਠਿਤ, ਲੱਕੀ ਤੇ ਰਾਣਾ ਸਿੰਘ ਸੇਵਾਵਾਂ ਦੇ ਮੁੱਖ ਬੁਲਾਰੇ ਨਿਯੁਕਤ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਰਦੁਆਰਾ ਸੋਡਲ ਛਾਉਣੀ ਨਿਹੰਗ ਸਿੰਘਾਂ ’ਚ ਜਲੰਧਰ ਸ਼ਹਿਰ ਦੀਆਂ ਸਮੂਹ ਸਿੰਘ ਸਭਾਵਾਂ ਵੱਖ-ਵੱਖ ਧਾਰਮਿਕ ਸੇਵਾ ਸੁਸਾਇਟੀਆਂ ਦੀ ਇਕੱਤਰਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਜਥੇਦਾਰ ਕੁਲਵੰਤ ਸਿੰਘ ਮੰਨਣ ਦੀ ਅਗਵਾਈ ਹੇਠ ਹੋਈ, ਜਿਸ ’ਚ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਬੰਧਕਾਂ ਤੇ ਸੇਵਾ ਸੁਸਾਇਟੀਆਂ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਹਰਭਜਨ ਸਿੰਘ ਸੈਣੀ, ਵੱਲੋਂ ਜਥੇਦਾਰ ਜਗਜੀਤ ਸਿੰਘ ਗਾਬਾ ਦਾ ਨਾਂ ਸਿੰਘ ਸਭਾਵਾਂ ਦੀ ਪ੍ਰਧਾਨਗੀ ਲਈ ਸੰਗਤ ’ਚ ਐਲਾਨਣ ’ਤੇ ਇਕੱਤਰ ਸੰਗਤਾਂ ਵੱਲੋਂ ਜੈਕਾਰਿਆਂ ਦੀ ਗੂੰਜ ਨਾਲ ਪ੍ਰਵਾਨਗੀ ਦਿੱਤੀ। ਇਸ ਤੋਂ ਇਲਾਵਾ 21 ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮੈਂਬਰਾਂ ਨੂੰ ਕਮੇਟੀ ’ਚ ਸ਼ਾਮਲ ਕੀਤਾ ਗਿਆ। ਹਰਜੋਤ ਸਿੰਘ ਲੱਕੀ ਤੇ ਰਣਜੀਤ ਸਿੰਘ ਰਾਣਾ ਨੂੰ ਸਿੰਘ ਸਭਾਵਾਂ ਦੇ ਮੁੱਖ ਬੁਲਾਰੇ ਨਿਯੁਕਤ ਕਰਕੇ ਸੰਗਤਾਂ ’ਚ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਥੇਦਾਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਸ਼ਹਿਰ ਦੀਆਂ ਸਮੁੱਚੀਆਂ ਸਿੰਘ ਸਭਾਵਾਂ ਨੂੰ ਇਕ ਪਲੇਟਫਾਰਮ ਤੇ ਇਕੱਠਾ ਕਰਨ ਲਈ ਸ਼ਹਿਰ ਨੂੰ ਚਾਰ ਹਿੱਸਿਆਂ ’ਚ ਵੰਡ ਕੇ ਕਮੇਟੀਆਂ ਨਿਯੁਕਤ ਕੀਤੀਆਂ ਜਾਣਗੀਆਂ। ਇਸ ਦਾ ਮਨੋਰਥ ਗੁਰਦੁਆਰਾ ਸਾਹਿਬਾਨਾ ਦੇ ਪ੍ਰਬੰਧਾਂ ਤੇ ਆਏ ਦਿਨ ਗੁਰੂ ਘਰਾਂ ’ਚ ਹੋ ਰਹੀਆਂ ਬੇਅਦਬੀਆਂ, ਸਿੱਖ ਕੌਮ ਦੇ ਦਸਤਾਰ ਦੇ ਮੁੱਦੇ ਤੇ ਹੋਰ ਕਈ ਅਹਿਮ ਮੁੱਦਿਆਂ ’ਤੇ ਪੰਥ ਵਿਰੋਧੀ ਤਾਕਤਾਂ ਦਾ ਟਾਕਰਾ ਕਰਨ ਲਈ ਸਮੂਹ ਗੁਰਦੁਆਰਾ ਸਿੰਘ ਸਾਭਾਵਾਂ ਇਸ ਕਮੇਟੀ ’ਚ ਤਾਲਮੇਲ ਰੱਖ ਕੇ ਜਵਾਬ ਦੇਣਗੀਆਂ। ਇਸ ਦੇ ਨਾਲ ਹੀ ਵੱਖ-ਵੱਖ ਗੁਰੂ ਸਾਹਿਬਾਨਾਂ ਦੇ ਗੁਰਪੁਰਬ ਭਗਤਾਂ ਦੇ ਸਮਾਗਮ ਤੇ ਹੋਰ ਧਾਰਮਿਕ ਖੇਤਰਾਂ ’ਚ ਸੁਚਾਰੂ ਪ੍ਰੋਗਰਾਮ ਲਿਖਣ ਲਈ ਅਹਿਮ ਮਤੇ ਪਾਸ ਕੀਤੇ ਗਏ। ਇਸ ਮੌਕੇ ਜਗਜੀਤ ਸਿੰਘ ਗਾਬਾ ਨੇ ਸਮੁੱਚੀਆਂ ਸਿੰਘ ਸਾਹਿਬਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਪਾਂ ਸਾਰੇ ਰਲ ਮਿਲ ਕੇ ਗੁਰਦੁਆਰਾ ਪ੍ਰਬੰਧਾਂ ’ਚ ਤੇ ਲੋੜਵੰਦ ਪਰਿਵਾਰਾਂ ’ਚ ਵਿਚਰ ਕੇ ਸਿੱਖੀ ਦੀ ਚੜ੍ਹਦੀ ਕਲਾ ਲਈ ਕੰਮ ਕਰਾਂਗੇ ਇਸ ਦੇ ਨਾਲ ਹੀ 21 ਮੈਂਬਰੀ ’ਚ ਗੁਰ ਕਿਰਪਾਲ ਸਿੰਘ ਬਸਤੀ ਸ਼ੇਖ, ਗੁਰਬਖਸ਼ ਸਿੰਘ ਜਨੇਜਾ ਗੁਰੂ ਨਾਨਕ ਮਿਸ਼ਨ, ਹਰਵਿੰਦਰ ਸਿੰਘ ਗੁਰਦੁਆਰਾ ਅਰਬਨ ਅਸਟੇਟ, ਹਰਭਜਨ ਸਿੰਘ ਸੈਣੀ ਗੁਰਦੁਆਰਾ ਇੰਡਸਟਰੀ ਏਰੀਆ, ਕੁਲਦੀਪ ਸਿੰਘ ਪਾਇਲਟ ਗੁਰਦੁਆਰਾ ਸੋਢਲ ਛਾਉਣੀ ਨਿਹੰਗ ਸਿੰਘਾਂ, ਜਥੇਦਾਰ ਚਰਨ ਸਿੰਘ ਗੁਰਦੁਆਰਾ ਸਿੰਘ ਸਭਾ ਮਕਸੂਦਾਂ, ਜਗਜੀਤ ਸਿੰਘ ਗੁਰਦੁਆਰਾ ਗੁਲਮਰ ਕਲੋਨੀ, ਦਰਸ਼ਨ ਸਿੰਘ ਕਾਲੀਆ ਕਾਲੋਨੀ, ਸਤਨਾਮ ਸਿੰਘ ਬਾਬੂ ਲਾਭ ਸਿੰਘ ਨਗਰ, ਅਮਰਜੀਤ ਸਿੰਘ ਬਸਰਾ ਦਰਸ਼ਨ ਨਗਰ, ਅਮਰਜੀਤ ਸਿੰਘ ਮਿੱਠਾ ਮਾਡਲ ਹਾਊਸ, ਚਰਨਜੀਤ ਸਿੰਘ ਲਾਲੀ, ਨਿਸ਼ਾਨ ਸਿੰਘ ਏਕਤਾ ਨਗਰ, ਰਜਿੰਦਰ ਸਿੰਘ ਮੁਲਤਾਨੀ, ਸਤਿੰਦਰ ਸਿੰਘ ਪੀਤਾ, ਮੇਜਰ ਸਿੰਘ ਮੱਖਣ ਸ਼ਾਹ ਲੁਬਾਣਾ ਸੂਰਾਨੁਸੀ, ਕੁਲਵਿੰਦਰ ਸਿੰਘ ਗੁਰਦੁਆਰਾ ਮਾਡਲ ਹਾਊਸ, ਬਾਬਾ ਸੁਖਵਿੰਦਰ ਸਿੰਘ ਲੱਧੇਵਾਲੀ, ਹਰਜਿੰਦਰ ਸਿੰਘ ਸੂਰਤ ਨਗਰ, ਮਹੇਸ਼ ਇੰਦਰ ਸਿੰਘ ਧਾਮੀ, ਦਲਜੀਤ ਸਿੰਘ ਲੈਨਲਾਰਡ, ਭੁਪਿੰਦਰ ਸਿੰਘ ਖਾਲਸਾ, ਗੁਰਮੀਤ ਸਿੰਘ ਕਰਨੈਲ ਸਿੰਘ ਰੇਰੂ, ਗੁਰਦੁਆਰਾ ਲੋਹ ਲੰਗਰ ਨਿਯੁਕਤ ਕੀਤੇ ਗਏ। ਇਸ ਮੌਕੇ ਮਨਦੀਪ ਸਿੰਘ ਮਿੱਠੂ, ਮਨਪ੍ਰੀਤ ਸਿੰਘ ਗਾਬਾ, ਜਗਦੀਪ ਸਿੰਘ, ਸੋਨੂੰ ਸੰਧਰ, ਜਗਜੀਤ ਸਿੰਘ ਖਾਲਸਾ, ਦਲਜੀਤ ਸਿੰਘ, ਦਮਨਜੀਤ ਸਿੰਘ ਨਿਹੰਗ ਬਾਬਾ ਭਵਨਦੀਪ ਸਿੰਘ, ਜਥੇਦਾਰ ਅਜੀਤ ਸਿੰਘ, ਵਰਿਆਮ ਸਿੰਘ, ਗਿਆਨ ਸਿੰਘ, ਬਲਵੰਤ ਸਿੰਘ ਗਿੱਲ, ਹਰਬੰਸ ਸਿੰਘ ਧੁਪੜ, ਮਾਸਟਰ ਅਮਰੀਕ ਸਿੰਘ, ਅਰਜਨ ਸਿੰਘ, ਸੁਰਿੰਦਰ ਸਿੰਘ, ਅਰਜਨ ਸਿੰਘ, ਹਰਜੀਤ ਸਿੰਘ, ਫੁੰਮਣ ਸਿੰਘ, ਮਹਿੰਦਰ ਸਿੰਘ, ਦਲਜੀਤ ਸਿੰਘ, ਬਲਦੇਵ ਸਿੰਘ, ਗੁਰਿੰਦਰ ਸਿੰਘ ਮਝੈਲ, ਦਮਨਜੀਤ ਸਿੰਘ ਆਦਿ ਹਾਜ਼ਰ ਸਨ।