ਦੁਕਾਨ ਦੇ ਤਾਲੇ ਭੰਨ ਕੇ ਫਲ ਚੋਰੀ ਕੀਤੇ
ਦੁਕਾਨ ਦੇ ਤਾਲੇ ਭੰਨ ਕੇ ਅੰਦਰੋ ਕੀਤਾ ਹਜ਼ਾਰਾਂ ਦਾ ਫਰੂਟ ਚੋਰੀ
Publish Date: Fri, 03 Apr 2026 07:21 PM (IST)
Updated Date: Fri, 03 Apr 2026 07:22 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਬੀਤੀ ਰਾਤ ਚੋਰਾਂ ਨੇ ਸੋਢਲ ਚੌਕ ’ਚ ਸਥਿਤ ਇਕ ਫਲਾਂ ਦੀ ਦੁਕਾਨ ’ਤੇ ਧਾਵਾ ਬੋਲਦੇ ਹੋਏ ਅੰਦਰੋਂ ਹਜ਼ਾਰਾਂ ਰੁਪਏ ਦਾ ਫਲ ਚੋਰੀ ਕਰ ਲਏ। ਮਾਲਿਕ ਮੋਹਨ ਲਾਲ ਨੇ ਦੱਸਿਆ ਕਿ ਬੀਤੀ ਰਾਤ 9 ਵਜੇ ਉਹ ਦੁਕਾਨ ਬੰਦ ਕਰਕੇ ਚਲਾ ਗਿਆ ਸੀ। ਸਵੇਰੇ ਜਦ ਦੁਕਾਨ ਖੋਲ੍ਹਣ ਆਇਆ ਤਾਂ ਸ਼ਟਰ ਖੁੱਲ੍ਹਾ ਹੋਇਆ ਸੀ। ਜਦੋਂ ਅੰਦਰ ਜਾ ਕੇ ਦੇਖਿਆ ਤਾਂ ਪਪੀਤਾ, ਸੇਬ ਅੰਬ ਤੇ ਹੋਰ ਫਰੂਟ ਚੋਰੀ ਕਰਕੇ ਲੈ ਗਏ ਸਨ। ਉਸ ਦਾ ਤਕਰੀਬਨ 10 ਹਜ਼ਾਰ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਸੂਚਨਾ ਥਾਣਾ ਨੰਬਰ ਅੱਠ ਦੀ ਪੁਲਿਸ ਨੂੰ ਦਿੱਤੀ ਗਈ ਜੋ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੇ ਸੀ। ਪੁਲਿਸ ਦੁਕਾਨ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ।