ਮੁਫ਼ਤ ਮੈਡੀਕਲ ਚੈੱਕਅਪ ਕੈਂਪ 28 ਨੂੰ
ਲਸਾੜਾ ਵਿਖੇ ਫਰੀ ਮੈਡੀਕਲ ਚੈੱਕਅਪ ਕੈਂਪ 28 ਨੂੰ
Publish Date: Thu, 26 Mar 2026 06:17 PM (IST)
Updated Date: Thu, 26 Mar 2026 06:20 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਕਰੀਬੀ ਪਿੰਡ ਲਸਾੜਾ ’ਚ ਟੱਚ ਆਫ ਕਲਰ (ਯੂਐੱਸਏ) ਤੇ ਐੱਮਜੇ ਕਲੀਨਿਕ (ਦਰੋਗਾ ਬਿਲਡਿੰਗ ਲਸਾੜਾ) ਸਟੂਡੈਂਟ ਵੈੱਲਫੇਅਰ ਤੇ ਚੈਰੀਟੇਬਲ ਟਰੱਸਟ ਲਸਾੜਾ ਵੱਲੋਂ ਮੁਫ਼ਤ ਮੈਡੀਕਲ ਚੈੱਕਅਪ ਕੈਂਪ 28 ਮਾਰਚ ਨੂੰ ਗੁਰੂਦੁਆਰਾ ਸਿੰਘ ਸਭਾ ਲਸਾੜਾ ’ਚ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਲਗਾਇਆ ਜਾ ਰਿਹਾ ਹੈ। ਇਸ ਮੌਕੇ ਡਾ. ਸੁਖਰਾਜ ਪਾਲ ਸਿੰਘ ਐੱਮਬੀਬੀਐੱਸ ਐੱਮਡੀਡੀਐੱਮ ਗੈਸਟਰੋ, ਡਾ. ਵਿਸ਼ਾਲ ਚੌਧਰੀ ਜਨਰਲ ਬਿਮਾਰੀਆਂ ਤੇ ਮੈਡੀਸਨ ਮਾਹਿਰ ਤੇ ਡਾਕਟਰ ਬਲਕਾਰ ਸਿੰਘ ਕਜਲਾ ਐੱਮਬੀਬੀਐੱਸ ਤੇ ਜਨਰਲ ਬਿਮਾਰੀਆਂ ਦੇ ਮਾਹਿਰ ਮਰੀਜ਼ਾਂ ਦਾ ਚੈੱਕ ਅੱਪ ਕਰਕੇ ਮੁਫ਼ਤ ਦਵਾਈਆਂ ਦੇਣਗੇ।