ਮੈਡੀਕਲ ਕੈਂਪ ਦਾ 200 ਲੋਕਾਂ ਨੇ ਲਿਆ ਲਾਹਾ
ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਮੁਫ਼ਤ ਮੈਡੀਕਲ ਕੈਂਪ ਲਗਾਇਆ
Publish Date: Mon, 09 Mar 2026 07:34 PM (IST)
Updated Date: Mon, 09 Mar 2026 07:36 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜਨਮ ਦਿਵਸ ਨੂੰ ਸਮਰਪਿਤ ਇਕ ਮੁਫ਼ਤ ਮੈਡੀਕਲ ਕੈਂਪ ਐੱਨਜੀਓ ਐਜੂਯੂਥ ਫਾਊਂਡੇਸ਼ਨ ਵੱਲੋਂ ਨਿਊਰੋ ਸਪਾਈਨ ਤੇ ਜਨਰਲ ਕਲੀਨਿਕ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ, ਜੰਡਿਆਲਾ ਵਿਖੇ ਲਗਾਇਆ ਗਿਆ। ਕੈਂਪ ਦੌਰਾਨ ਡਾ. ਬਿਕਰਮਜੀਤ ਸਿੰਘ ਤੇ ਡਾ. ਨਵਨੀਤ ਕੌਰ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਜੰਡਿਆਲਾ ਤੇ ਆਲੇ-ਦੁਆਲੇ ਦੇ ਪਿੰਡਾਂ ਦੇ 200 ਤੋਂ ਵੱਧ ਲੋਕਾਂ ਨੇ ਕੈਂਪ ਦਾ ਲਾਭ ਲਿਆ। ਕੈਂਪ ’ਚ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ ਤੇ ਬੀਐੱਮਡੀ ਸਮੇਤ ਕਈ ਟੈਸਟ ਮੁਫ਼ਤ ਕੀਤੇ ਗਏ। ਐੱਨਜੀਓ ਦੇ ਪ੍ਰਧਾਨ ਪ੍ਰੋ. ਕੰਵਰ ਸਰਤਾਜ ਸਿੰਘ ਨੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਸਥਾਨਕ ਨਿਵਾਸੀਆਂ ਦੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਈਚਾਰੇ ਨੂੰ ਉਨ੍ਹਾਂ ਦੇ ਨੇੜੇ ਹੀ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਭਵਿੱਖ ’ਚ ਵੀ ਹੋਰ ਸਮਾਜ ਸੇਵੀ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਸ ਮੌਕੇ ਦਵਿੰਦਰ ਲੁਬਾਣਾ, ਹਰਮਨਪ੍ਰੀਤ ਸਿੰਘ, ਲਵਲੇਸ਼, ਮੋਨੂੰ ਸਿੱਧੂ, ਤਰੁਣ ਭਗਤ, ਤਰਸੇਮ ਲਾਲ, ਕੁਲਦੀਪ, ਬਲਜੀਤ, ਪੱਪੂ, ਬਾਰਾ, ਸ਼ਿੰਦਰ ਪਾਲ, ਸੁਰਿੰਦਰ ਮੇਹਨ (ਪੰਚ), ਪਵਨ ਕੁਮਾਰ ਮੇਹਨ, ਰਾਜਨ ਮੇਹਨ, ਜਪਿੰਦਰ ਜੌਹਲ, ਝਿੰਦਰ ਜੌਹਲ, ਜੀਤਾ, ਨਿੱਕੂ, ਪਾਰਸ ਰਾਮ, ਜਾਨਿਕ ਰਾਮ, ਸੰਦੀਪ, ਹਰਿ ਰਾਮ, ਰਿਸ਼ੀ ਜੀ, ਪਰਮੋਦ ਸ਼ਰਮਾ ਤੇ ਕਮਲ ਗੋਗਨਾ ਸਮੇਤ ਹੋਰ ਸਹਿਯੋਗੀ ਮੌਜੂਦ ਸਨ।