ਮੁਫ਼ਤ ਮੈਡੀਕਲ ਕੈਂਪ 22 ਨੂੰ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Fri, 20 Mar 2026 08:30 PM (IST)
Updated Date: Fri, 20 Mar 2026 08:34 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਆਲੋਕ ਕਲੀਨਿਕ ਬਸਤੀ ਬਾਵਾ ਖੇਲ ਵੱਲੋਂ ਮੈਡੀਕਲ ਕੈਂਪ 22 ਮਾਰਚ ਨੂੰ ਲਾਇਆ ਜਾਵੇਗਾ। ਇਹ ਜਾਣਕਾਰੀ ਡਾ. ਸੁਨੀਲ ਕੁਮਾਰ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਸ ਕੈਂਪ ਵਿੱਚ ਡਾ. ਸੁਨੀਲ ਕੁਮਾਰ, ਡਾ. ਸੰਨੀ ਭਗਤ, ਡਾ. ਮਨਿੰਦਰ ਸਿੰਘ, ਡਾ. ਰਾਹੁਲ ਵਿਸ਼ਨੋਈ, ਡਾ. ਏ. ਕੇ. ਗੁਪਤਾ ਤੇ ਫਿਜ਼ੀਓ ਸੁਨੀਲ ਕੁਮਾਰ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ। ਰਾਜੇਸ਼ ਕੁਮਾਰ ਤੇ ਜਸਵਿੰਦਰ ਸਿੰਘ ਵੱਲੋਂ ਕੈਂਪ ਵਿਚ ਸਹਿਯੋਗ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਮਰੀਜ਼ਾਂ ਦਾ ਬੀ.ਪੀ. ਤੇ ਸ਼ੂਗਰ ਦੇ ਟੈਸਟ ਵੀ ਮੁਫ਼ਤ ਕੀਤੇ ਜਾਣਗੇ ਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ।