ਡਾ. ਰੁਪਿੰਦਰ ਕੌਰ ਦੀ ਯਾਦ ’ਚ ਮੁਫ਼ਤ ਮੈਡੀਕਲ ਕੈਂਪ 14 ਨੂੰ
ਡਾ. ਰੁਪਿੰਦਰ ਕੌਰ ਦੀ ਯਾਦ ’ਚ ਤਲਵੰਡੀ ਬੂਟੀਆਂ ਵਿਖੇ ਮੁਫ਼ਤ ਮੈਡੀਕਲ ਕੈਂਪ 14 ਨੂੰ
Publish Date: Thu, 12 Mar 2026 07:40 PM (IST)
Updated Date: Thu, 12 Mar 2026 07:42 PM (IST)
ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਪੰਜਾਬ ਪੁਲਿਸ ਦੇ ਸੇਵਾ ਮੁਕਤ ਇੰਸਪੈਕਟਰ ਗੁਰਚਰਨ ਸਿੰਘ ਦੀ ਧੀ ਡਾ. ਰੁਪਿੰਦਰ ਕੌਰ ਐੱਮਡੀ, ਜੋ ਕੁੱਝ ਸਮਾਂ ਪਹਿਲਾਂ ਪਰਿਵਾਰ ਨੂੰ ਬੇਵਕਤ ਵਿਛੋੜਾ ਦੇ ਗਏ ਸਨ, ਦੀ ਯਾਦ ’ਚ ਪਰਿਵਾਰ ਵੱਲੋਂ ਸਥਾਪਤ ਕੀਤੀ ਗਈ ਡਾ. ਰੁਪਿੰਦਰ ਕੌਰ ਚੈਰੀਟੇਬਲ ਸੁਸਾਇਟੀ ਪਿੰਡ ਤਲਵੰਡੀ ਬੂਟੀਆਂ (ਸ਼ਾਹਕੋਟ) ਵੱਲੋਂ ਪਿਮਸ ਹਸਪਤਾਲ ਜਲੰਧਰ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮੁਫ਼ਤ ਜਨਰਲ ਮੈਡੀਕਲ ਜਾਂਚ ਕੈਂਪ 14 ਮਾਰਚ ਨੂੰ ਲਾਇਆ ਜਾ ਰਿਹਾ ਹੈ। ਕੈਂਪ ਦਾ ਸਥਾਨ ਗੁਰਦੁਆਰਾ ਸਿੰਘ ਸਭਾ, ਨੇੜੇ ਸਰਕਾਰੀ ਮਿਡਲ ਸਕੂਲ ਤਲਵੰਡੀ ਬੂਟੀਆਂ ਹੋਵੇਗਾ। ਕੈਂਪ ਦੌਰਾਨ ਲੋੜਵੰਦ ਮਰੀਜ਼ਾਂ ਦੇ ਆਪ੍ਰੇਸ਼ਨ ਮੁਫ਼ਤ ਕੀਤੇ ਜਾਣਗੇ ਤੇ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ। ਪ੍ਰਬੰਧਕਾਂ ਵੱਲੋਂ ਲੋਕਾਂ ਨੂੰ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਗਈ ਹੈ।