ਜ਼ਿਲ੍ਹਾ ਬਾਰ ਐਸੋਸੀਏਸ਼ਨ ’ਚ ਲੱਗਾ ਮੁਫ਼ਤ ਹੋਮਿਓਪੈਥਿਕ ਮੈਡੀਕਲ ਕੈਂਪ
ਜਾਸ, ਜਲੰਧਰ : ਜ਼ਿਲ੍ਹਾ
Publish Date: Sat, 07 Mar 2026 06:56 PM (IST)
Updated Date: Sat, 07 Mar 2026 07:00 PM (IST)
ਜਾਸ, ਜਲੰਧਰ : ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਕੰਪਲੈਕਸ ’ਚ ਵਕੀਲਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਿਹਤ ਨੂੰ ਧਿਆਨ ’ਚ ਰੱਖਦਿਆਂ ਬੀਤੇ ਦਿਨ ਮੁਫ਼ਤ ਹੋਮਿਓਪੈਥਿਕ ਮੈਡੀਕਲ ਕੈਂਪ ਲਾਇਆ ਗਿਆ। ਇਹ ਕੈਂਪ ਬਾਰ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਰਾਮ ਛਾਬੜਾ ਤੇ ਸਕੱਤਰ ਰੋਹਿਤ ਗੰਭੀਰ ਦੀ ਅਗਵਾਈ ’ਚ ਲੱਗਾ, ਜਿਸ ਵਿਚ ਵੱਡੀ ਗਿਣਤੀ ’ਚ ਵਕੀਲਾਂ, ਸਟਾਫ ਮੈਂਬਰਾਂ ਤੇ ਹੋਰ ਲੋਕਾਂ ਨੇ ਹਿੱਸਾ ਲੈ ਕੇ ਸਿਹਤ ਸੇਵਾਵਾਂ ਦਾ ਲਾਭ ਉਠਾਇਆ। ਕੈਂਪ ਦਾ ਪ੍ਰਬੰਧ ਜ਼ਿਲ੍ਹਾ ਹੋਮਿਓਪੈਥਿਕ ਵਿਭਾਗ, ਜਲੰਧਰ ਦੇ ਸਹਿਯੋਗ ਨਾਲ ਕੀਤਾ ਗਿਆ।
ਇਸ ਦੌਰਾਨ ਡਾਕਟਰਾਂ ਦੀ ਟੀਮ ਨੇ ਮਰੀਜ਼ਾਂ ਦੀ ਜਾਂਚ ਕੀਤੀ ਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ। ਕੈਂਪ ’ਚ ਡਾ. ਅਰਵਿੰਦਰ ਕੁਮਾਰ ਤੇ ਡਾ. ਇੰਦੂ ਮਲਹੋਤਰਾ ਦੀ ਦੇਖਰੇਖ ਵਿਚ ਮਰੀਜ਼ਾਂ ਦਾ ਡਾਕਟਰੀ ਮੁਆਇਨਾ ਕੀਤਾ ਗਿਆ। ਮੈਡੀਕਲ ਟੀਮ ’ਚ ਵਿਸ਼ਾਲ ਮਹਿਤਾ (ਡਿਸਪੈਂਸਰ), ਸੀਮਾ, ਮੁਨੀਸ਼ ਕੁਮਾਰ, ਸੰਜੀਵ ਚੋਪੜਾ (ਫਾਰਮਾਸਿਸਟ), ਰਾਮ ਲੁਭਾਇਆ (ਫਾਰਮਾਸਿਸਟ), ਪ੍ਰਵੀਨ ਕੁਮਾਰ ਤੇ ਸਾਹਿਲ (ਮੈਡੀਕਲ ਰਿਪ੍ਰਜ਼ੈਂਟੇਟਿਵ) ਨੇ ਵੀ ਸੇਵਾਵਾਂ ਦਿੱਤੀਆਂ। ਸਾਰਿਆਂ ਨੇ ਰਲ ਕੇ ਕੈਂਪ ਨੂੰ ਸਫਲ ਬਣਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ। ਮੈਡੀਕਲ ਕੈਂਪ ਦੌਰਾਨ ਵਕੀਲਾਂ, ਬਾਰ ਸਟਾਫ ਤੇ ਹੋਰ ਵਿਜ਼ਟਰਾਂ ਸਮੇਤ ਲਗਪਗ 300 ਮਰੀਜ਼ਾਂ ਦੀ ਜਾਂਚ ਕੀਤੀ ਗਈ। ਡਾਕਟਰਾਂ ਨੇ ਮਰੀਜ਼ਾਂ ਨੂੰ ਮੌਸਮੀ ਬਿਮਾਰੀਆਂ, ਜੋੜਾਂ ਦੇ ਦਰਦ, ਐਲਰਜੀ, ਪਾਚਣ ਸਬੰਧੀ ਸਮੱਸਿਆਵਾਂ ਤੇ ਹੋਰ ਆਮ ਸਿਹਤ ਸਮੱਸਿਆਵਾਂ ਲਈ ਸਲਾਹ ਅਤੇ ਇਲਾਜ ਦਿੱਤਾ। ਨਾਲ ਹੀ ਉਨ੍ਹਾਂ ਨੂੰ ਯੋਗ ਅਤੇ ਜੀਵਨਸ਼ੈਲੀ ਬਾਰੇ ਵੀ ਜ਼ਰੂਰੀ ਸੁਝਾਅ ਦਿੱਤੇ ਗਏ।
ਇਸ ਮੌਕੇ ਕਾਰਜਕਾਰੀ ਪ੍ਰਧਾਨ ਰਾਮ ਛਾਬੜਾ ਨੇ ਮੈਡੀਕਲ ਟੀਮ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਾਰ ਐਸੋਸੀਏਸ਼ਨ ਆਪਣੇ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਸਿਹਤ ਤੇ ਸੁੱਖ-ਖੁਸ਼ਹਾਲੀ ਲਈ ਹਮੇਸ਼ਾ ਤੱਤਪਰ ਰਹਿੰਦੀ ਹੈ। ਦੂਜੇ ਪਾਸੇ, ਸਕੱਤਰ ਰੋਹਿਤ ਗੰਭੀਰ ਨੇ ਕਿਹਾ ਕਿ ਬਾਰ ਐਸੋਸੀਏਸ਼ਨ ਸਿਰਫ ਕਾਨੂੰਨੀ ਸਰਗਰਮੀਆਂ ਤੱਕ ਸੀਮਿਤ ਨਹੀਂ ਹੈ, ਬਲਕਿ ਆਪਣੇ ਮੈਂਬਰਾਂ ਦੇ ਸਮਾਜਿਕ ਤੇ ਸਿਹਤ ਸਬੰਧੀ ਹਿੱਤਾਂ ਨੂੰ ਵੀ ਤਰਜੀਹ ਦਿੰਦੀ ਹੈ। ਕੈਂਪ ਦੌਰਾਨ ਵੱਡੀ ਗਿਣਤੀ ’ਚ ਵਕੀਲਾਂ ਨੇ ਸਿਹਤ ਜਾਂਚ ਕਰਵਾਈ ਤੇ ਇਸ ਪਹਿਲ ਦੀ ਸ਼ਲਾਘਾ ਕੀਤੀ। ਇਸ ਮੌਕੇ ਸਾਬਕਾ ਪ੍ਰਧਾਨ ਗੁਰਮੇਲ ਸਿੰਘ ਲਿੱਧੜ, ਸਾਬਕਾ ਸਕੱਤਰ ਸਤਨਾਮ ਸਿੰਘ ਹੁੰਦਲ, ਵਿਕਾਸ ਭਾਰਦਵਾਜ, ਸਾਹਿਲ ਮਲਹੋਤਰਾ, ਸੰਜੀਵ ਕੰਬੋਜ, ਕਰਨ ਕਾਲੀਆ, ਮਨੀਤ ਮਲਹੋਤਰਾ, ਸੰਦੀਪ ਕੁਮਾਰ, ਪਾਰਸ ਚੌਧਰੀ, ਪ੍ਰਭੂ ਧੀਰ, ਕੇਡੀ ਐੱਸ. ਰੰਧਾਵਾ, ਅਸ਼ੋਕ ਸ਼ਰਮਾ, ਸੰਜੀਵ ਬਾਲੀ, ਭੂਪਨੇਸ਼ ਮੇਹਤਾ, ਬੀਨਾ ਰਾਣੀ, ਨੇਹਾ ਗੁਲਾਟੀ, ਛਾਇਆ ਖੁੱਲ੍ਹਰ, ਸੌਰਭ ਤੇ ਭਾਰਤ ਮਹਾਜਨ ਸਮੇਤ ਕਈ ਹੋਰ ਵਕੀਲ ਵੀ ਹਾਜ਼ਰ ਸਨ।