ਮੁਫ਼ਤ ਹੋਮਿਉਪੈਥਿਕ ਕੈਂਪ ’ਚ 440 ਮਰੀਜ਼ਾਂ ਦੀ ਜਾਂਚ
ਰਤਨ ਸਿੰਘ ਕਾਕੜ ਕਲਾਂ ਦੀ ਯਾਦ ਵਿਚ ਮੁਫ਼ਤ ਹੋਮਿਉਪੈਥਿਕ ਕੈਂਪ ਲਗਾਇਆ
Publish Date: Wed, 11 Mar 2026 07:17 PM (IST)
Updated Date: Wed, 11 Mar 2026 07:21 PM (IST)

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਸਥਾਨਕ ਦਸ਼ਮੇਸ਼ ਪਾਰਕ ਵਿਖੇ ਬੀਬੀ ਰਣਜੀਤ ਕੌਰ ਡਾਇਰੈਕਟਰ ਇਨਫੋਟੈੱਕ ਪੰਜਾਬ ਤੇ ਉਨਾਂ ਦੇ ਪਰਿਵਾਰਕ ਜੀਆਂ ਵੱਲੋਂ ਰਤਨ ਸਿੰਘ ਕਾਕੜ ਕਲਾਂ ਦੀ ਮਿੱਠੀ ਯਾਦ ’ਚ ਹੋਮਿਉਪੈਥਿਕ ਪ੍ਰਣਾਲੀ ਵਾਲਾ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ। ਇਸ ਦਾ ਉਦਘਾਟਨ ਸੁਰਜੀਤ ਸਿੰਘ ਸ਼ੈਂਟੀ ਵੱਲੋਂ ਫੀਤਾ ਕੱਟ ਕੇ ਕੀਤਾ ਗਿਆ। ਬੀਬੀ ਰਣਜੀਤ ਕੌਰ ਦਾ ਸੱਜਾ ਹੱਥ ਸਮਝੇ ਜਾਂਦੇ ਮਨਦੀਪ ਸਿੰਘ ਝੀਤਾ ਪੀਏ ਵੱਲੋਂ ਜਾਣਕਾਰੀ ਦਿੰਦਿਆਂ ਕਿਹਾ ਗਿਆ ਕਿ ਕੈਂਪ ਦੌਰਾਨ 440 ਵਿਅਕਤੀਆਂ ਵੱਲੋਂ ਮੈਡੀਕਲ ਚੈੱਕਅੱਪ ਕਰਵਾਇਆ ਗਿਆ ਤੇ ਉਨ੍ਹਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ। ਮੌਕੇ ਡਾ. ਅਰਵਿੰਦ ਕੁਮਾਰ, ਡਾ. ਸੁਖਪਾਲ ਕੌਰ, ਡਾ. ਹਿਤੇਸ਼ ਕੁਮਾਰ, ਸੀਮਾ, ਵਿਸ਼ਾਲ ਮਹਿਤਾ, ਸੰਜੀਵ ਚੌਪੜਾ, ਰਾਮ ਲੁਭਾਇਆ, ਮਨਜੀਤ ਕੁਮਾਰ, ਪ੍ਰਮੋਦ ਕੁਮਾਰ, ਗੁਰਦੇਵ ਸਿੰਘ ਮਠਾੜੂ ਯੂਕੇ, ਮਿਹਰ ਸਿੰਘ, ਜਸਵਿੰਦਰ ਕੌਰ ਸਰਪੰਚ ਕਾਕੜ ਕਲਾਂ, ਲਛਮਣ ਸਿੰਘ ਪੂਨੀਆਂ, ਬਲਵਿੰਦਰ ਸਿੰਘ ਪੂਨੀਆਂ, ਕੁਲਦੀਪ ਸਿੰਘ ਪੂਨੀਆਂ, ਤੇਜੀ ਕੰਗ, ਸੋਨੂੰ ਕਾਕੜ ਕਲਾਂ, ਕਮਲਦੀਪ ਸਿੰਘ, ਰਮੇਸ਼ ਹੰਸ, ਬਲਵਿੰਦਰ ਕੌਰ ਹੰਸ, ਹਰਜਿੰਦਰ ਕੌਰ, ਜਸਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਦਲਬੀਰ ਸਿੰਘ, ਸ਼ਿੰਗਾਰਾ ਸਿੰਘ, ਹਰਜੀਤ ਸਿੰਘ ਮੰਨਾ, ਚੰਦਰ ਮੋਹਨ ਸੂਦ, ਤਰਸੇਮ ਸਿੰਘ ਮਲਸੀਆਂ, ਪਹਿਲਵਾਨ ਹਰਬੰਸ ਸਿੰਘ ਮਾਣਕਪੁਰ, ਜੋਗਿੰਦਰ ਸਿੰਘ ਟਾਈਗਰ ਤੇ ਮੰਨੂ ਵੀ ਮੌਜੂਦ ਸਨ।