ਕਾਕੜ ਕਲਾਂ ਦੀ ਯਾਦ ’ਚ ਮੁਫ਼ਤ ਹੋਮਿਓਪੈਥਿਕ ਕੈਂਪ
ਮਹਿਤਪੁਰ ਵਿਖੇ ਸਵ: ਰਤਨ ਸਿੰਘ ਕਾਕੜ ਕਲਾਂ ਦੀ ਯਾਦ ’ਚ ਮੁਫ਼ਤ ਹੋਮਿਓਪੈਥਿਕ ਕੈਂਪ, 400 ਤੋਂ ਵੱਧ ਮਰੀਜ਼ਾਂ ਨੂੰ ਦਵਾਈਆਂ ਵੰਡੀਆਂ
Publish Date: Wed, 11 Feb 2026 08:57 PM (IST)
Updated Date: Wed, 11 Feb 2026 08:59 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਤਪੁਰ : ਸਤਜੁੱਗ ਜਾਗੋ ਵੈੱਲਫੇਅਰ ਸੁਸਾਇਟੀ ਤੇ ਆਮ ਆਦਮੀ ਪਾਰਟੀ ਦੇ ਸਾਬਕਾ ਹਲਕਾ ਇੰਚਾਰਜ ਸਵ: ਰਤਨ ਸਿੰਘ ਕਾਕੜ ਕਲਾਂ ਦੇ ਪਰਿਵਾਰ ਵੱਲੋਂ ਬੁੱਧਵਾਰ ਨੂੰ ਗੁਰਦੁਆਰਾ ਸਿੰਘ ਸਭਾ ਭਾਈ ਜਵਾਹਰ ਸਿੰਘ, ਵਾਰਡ ਨੰ: 6, ਮਹਿਤਪੁਰ ਵਿਖੇ ਇਕ ਵਿਸ਼ਾਲ ਮੁਫ਼ਤ ਹੋਮਿਓਪੈਥਿਕ ਮੈਡੀਕਲ ਕੈਂਪ ਲਗਾਇਆ ਗਿਆ। ਸੁਸਾਇਟੀ ਦੀ ਚੇਅਰਪਰਸਨ ਰਣਜੀਤ ਕੌਰ ਕਾਕੜ ਦੀ ਰਹਿਨੁਮਾਈ ਹੇਠ, ਕੈਂਪ ਦਾ ਰਸਮੀ ਉਦਘਾਟਨ ਸੱਜਣਾਂ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਇਸ ਮੌਕੇ 400 ਤੋਂ ਵੱਧ ਮਰੀਜ਼ਾਂ ਦਾ ਮੁਫ਼ਤ ਚੈੱਕਅੱਪ ਕੀਤਾ ਗਿਆ ਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਕੈਂਪ ’ਚ ਖਾਸ ਤੌਰ ’ਤੇ ਨੌਜਵਾਨਾਂ ਲਈ ਨਸ਼ਾ ਛੁਡਾਉਣ ਵਾਲੀਆਂ ਵਿਸ਼ੇਸ਼ ਦਵਾਈਆਂ ਵੀ ਉਪਲੱਬਧ ਕਰਵਾਈਆਂ ਗਈਆਂ। ਜ਼ਿਲ੍ਹਾ ਹੋਮਿਓਪੈਥਿਕ ਅਫਸਰ, ਸਿਵਲ ਹਸਪਤਾਲ ਜਲੰਧਰ, ਡਾ. ਰੁਪਿੰਦਰ ਕੌਰ ਤੇ ਸਰਕਾਰੀ ਮਾਹਿਰ ਡਾਕਟਰਾਂ ਦੀ ਟੀਮ ਨੇ ਮਰੀਜ਼ਾਂ ਦਾ ਬਾਰੀਕੀ ਨਾਲ ਮੁਆਇਨਾ ਕੀਤਾ। ਇਸ ’ਚ ਸੀਐੱਚਸੀ ਸ਼ਾਹਕੋਟ ਤੋਂ ਡਾ. ਅਰਵਿੰਦ ਕੁਮਾਰ, ਸਿਵਲ ਹਸਪਤਾਲ ਜਲੰਧਰ ਤੋਂ ਡਾ. ਇੰਦੂ ਮਲਹੋਤਰਾ ਤੇ ਸੀਮਾਂ ਵਿਸ਼ਾਲ ਮਹਿਤਾ ਨੇ ਆਪਣੀਆਂ ਸੇਵਾਵਾਂ ਬਾਖੂਬੀ ਨਿਭਾਈਆਂ। ਚੇਅਰਪਰਸਨ ਬੀਬੀ ਰਣਜੀਤ ਕੌਰ ਨੇ ਆਏ ਹੋਏ ਮਹਿਮਾਨਾਂ, ਡਾਕਟਰੀ ਟੀਮ ਤੇ ਇਲਾਕਾ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਕੈਂਪ ਦੇ ਪ੍ਰਬੰਧਾਂ ਨੂੰ ਸਫ਼ਲ ਬਣਾਉਣ ’ਚ ਡਾ. ਪਰਮਜੀਤ ਸਿੰਘ, ਬਲਵੀਰ ਸਿੰਘ ਸੰਧੂ, ਪ੍ਰਧਾਨ ਗੁਰਮੇਲ ਸਿੰਘ, ਹਰਵਿੰਦਰ ਸਿੰਘ ਮਠਾੜੂ, ਮਨਦੀਪ ਸਿੰਘ (ਝੀਤਾ), ਲਛਮਣ ਸਿੰਘ ਪੂਨੀਆ, ਸੁੱਚਾ ਗਿੱਲ, ਰਮੇਸ਼ ਹੰਸ, ਬਲਵਿੰਦਰ ਕੌਰ ਹੰਸ, ਸੋਨੂੰ ਕਾਕੜ, ਹਰਜੀਤ ਸਿੰਘ, ਵਿਸ਼ਾਲ ਕੁਮਾਰ, ਚੰਦਰ ਮੋਹਨ ਸੂਦ, ਕੁਲਵੰਤ ਸਿੰਘ ਪੱਡਾ, ਜੋਗਿੰਦਰ ਸਿੰਘ ਟਾਈਗਰ, ਨਗਿੰਦਰ ਸਿੰਘ ਮੰਡਿਆਲਾ, ਸੁੱਚਾ ਸਿੰਘ, ਦਲਜੀਤ ਬਾਜਵਾ, ਬਲਜੀਤ ਸਿੰਘ, ਅਕਾਸ਼ਦੀਪ ਸਿੰਘ, ਅਮਰੀਕ ਸਿੰਘ, ਸੁਖਦੇਵ ਸਿੰਘ, ਸੰਦੀਪ ਪੁਰੀ, ਸਤਨਾਮ ਸਿੰਘ ਤੇ ਸੁਖਵਿੰਦਰ ਸਿੰਘ ਨੇ ਅਹਿਮ ਭੂਮਿਕਾ ਨਿਭਾਈ। ਕੈਂਪ ਨੇ ਇਲਾਕੇ ਦੇ ਲੋਕਾਂ ਤੇ ਨੌਜਵਾਨਾਂ ਲਈ ਸਿਹਤ ਸੇਵਾਵਾਂ ਉਪਲਬਧ ਕਰਵਾਉਣ ਦੇ ਨਾਲ-ਨਾਲ ਨਸ਼ਾ ਮੁਕਤੀ ਦੀ ਸ਼ੁਰੂਆਤ ’ਚ ਵੀ ਯੋਗਦਾਨ ਦਿੱਤਾ।