ਅਪਾਹਜ ਆਸ਼ਰਮ ’ਚ ਲੱਗਾ ਮੁਫ਼ਤ ਸਿਹਤ ਜਾਂਚ ਕੈਂਪ
ਅਪਾਹਿਜ ਆਸ਼ਰਮ ਵਿਖੇ ਲਗਾਇਆ ਗਿਆ ਮੁਫ਼ਤ ਸਿਹਤ ਜਾਂਚ ਕੈਂਪ
Publish Date: Wed, 15 Apr 2026 07:46 PM (IST)
Updated Date: Wed, 15 Apr 2026 07:48 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਬਿਲੀਅਨ ਹਾਰਟ ਬੀਟਿੰਗ ਫਾਊਂਡੇਸ਼ਨ, ਨਵੀਂ ਦਿੱਲੀ ਦੀ ਪੰਜਾਬ ਟੀਮ ਵੱਲੋਂ ਅਪਾਹਜ ਆਸ਼ਰਮ ’ਚ ਮੁਫ਼ਤ ਜਨਰਲ ਸਿਹਤ ਜਾਂਚ ਕੈਂਪ ਦੌਰਾਨ ਆਸ਼ਰਮ ਦੇ ਨਿਵਾਸੀਆਂ ਦਾ ਬਲੱਡ ਪ੍ਰੈਸ਼ਰ ਤੇ ਸ਼ੂਗਰ ਦੀ ਜਾਂਚ ਜ਼ਰੂਰੀ ਡਾਕਟਰੀ ਸਲਾਹ ਤੇ ਦਵਾਈਆਂ ਦਿੱਤੀਆਂ ਗਈਆਂ। ਕੈਂਪ ਦਾ ਉਦਘਾਟਨ ਆਸ਼ਰਮ ਦੇ ਚੇਅਰਮੈਨ ਤਰਸੇਮ ਕਪੂਰ ਨੇ ਕੀਤਾ। ਸੁਧਾ ਡਿਪਟੀ ਜਨਰਲ ਮੈਨੇਜਰ, ਰਜੇਸਵਰ ਸਿੰਘ, ਡਾ. ਕਿਰਨਦੀਪ ਕੌਰ, ਮੈਡੀਕਲ ਸਟਾਫ ਮੈਂਬਰ ਸਰਬਜੀਤ ਸਿੰਘ ਤੇ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਆਸ਼ਰਮ ਪ੍ਰਬੰਧਕਾਂ ਨੇ ਫਾਊਂਡੇਸ਼ਨ ਦਾ ਧੰਨਵਾਦ ਕੀਤਾ।