ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਅੱਜ : ਇੰਜੀ. ਬੰਗਾ
ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਪਿੰਡ ਹੇਰਾਂ ਵਿਖੇ ਅੱਜ - ਇੰਜੀ: ਨਰਿੰਦਰ ਬੰਗਾ
Publish Date: Sat, 14 Mar 2026 06:19 PM (IST)
Updated Date: Sat, 14 Mar 2026 06:21 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਪਰਵਾਸੀ ਭਾਰਤੀ ਤੇ ਉੱਘੇ ਸਮਾਜ ਸੇਵੀ ਹਰਬੰਸ ਸਿੰਘ ਖਟਕੜ ਤੇ ਮਹਿੰਦਰ ਕੌਰ ਖਟਕੜ ਯੂਕੇ ਹੋਰਾਂ ਵੱਲੋਂ ਗੁਰੂਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਪਿੰਡ ਹੇਰਾਂ ਵਿਖੇ ਨਰਿੰਦਰ ਬੰਗਾ ਸਾਬਕਾ ਟੈਕਨੀਕਲ ਡਾਇਰੈਕਟਰ ਦੂਰਦਰਸ਼ਨ ਜਲੰਧਰ ਦੀ ਪ੍ਰੇਰਨਾ ਸਦਕਾ ਐਡਵੋਕੇਟ ਅਵਤਾਰ ਸਿੰਘ ਕਲੇਰ ਤੇ ਸਰਵਣ ਸਿੰਘ ਹੇਰ ਹੋਰਾਂ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਕੈਂਪ 15 ਮਾਰਚ ਨੂੰ ਸਵੇਰੇ 9 ਵਜੇ ਤੋਂ ਇਕ ਵਜੇ ਤੱਕ ਲਾਇਆ ਜਾ ਰਿਹਾ ਹੈ। ਕੈਂਪ ’ਚ ਡਾ. ਚਰਨਜੀਤ ਸਿੰਘ ਤੇ ਡਾ. ਅਮਨਦੀਪ ਸਿੰਘ ਅਰੋੜਾ, ਅਰੋੜਾ ਆਈ ਹਸਪਤਾਲ ਜਲੰਧਰ ਵਾਲੇ ਅੱਖਾਂ ਦੀ ਜਾਂਚ ਕਰਨਗੇ। ਉਸੇ ਦਿਨ ਅਰੋੜਾ ਆਈ ਹਸਪਤਾਲ ਵਿਖੇ ਸ਼ਾਮ ਨੂੰ ਲੈੱਨਜ਼ ਪਾ ਚਿੱਟੇ ਮੋਤੀਏ ਦੇ ਆਪ੍ਰੇਸ਼ਨ ਕੀਤੇ ਜਾਣਗੇ। ਅਗਲੇ ਦਿਨ ਮਰੀਜ਼ਾਂ ਨੂੰ ਪਿੰਡ ਹੇਰਾਂ ਵਿਖੇ ਛੱਡ ਦਿੱਤਾ ਜਾਵੇਗਾ। ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ। ਗੁਰੂ ਕੇ ਅਟੁੱਟ ਲੰਗਰ ਵਰਤਾਏ ਜਾਣਗੇ।