ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ 29 ਨੂੰ
ਮੋਂਰੋਂ ਵਿਖੇ ਅੱਖਾਂ ਦਾ ਮੁਫਤ ਆਪ੍ਰੇਸ਼ਨ ਕੈਂਪ 29 ਮਾਰਚ ਨੂੰ
Publish Date: Wed, 25 Mar 2026 06:23 PM (IST)
Updated Date: Wed, 25 Mar 2026 06:26 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਕਰੀਬੀ ਪਿੰਡ ਮੋਂਰੋਂ ’ਚ ਸਥਿਤ ਗੁਰੂਦੁਆਰਾ ਸ੍ਰੀ ਗੁਰੂ ਰਵਿਦਾਸ ਜੀ ’ਚ ਬਲਦੇਵ ਸਿੰਘ ਰਾਏ ਵੱਲੋਂ ਆਪਣੇ ਮਾਤਾ-ਪਿਤਾ ਰਾਓ ਕੌਰ ਰਾਏ ਤੇ ਚਰਨ ਸਿੰਘ ਦੀ ਯਾਦ 'ਚ ਤੇ ਨਿਰਮਲ ਸਿੰਘ ਰਾਏ ਵੱਲੋਂ ਆਪਣੇ ਮਾਤਾ ਪਿਤਾ ਚੰਨੋਂ ਰਾਏ ਤੇ ਗੁਰਬਖਸ਼ ਸਿੰਘ ਰਾਏ ਦੀ ਯਾਦ ’ਚ ਅੱਖਾਂ ਦਾ ਮੁਫਤ ਆਪ੍ਰੇਸ਼ਨ ਕੈਂਪ 29 ਮਾਰਚ ਨੂੰ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ ਇਕ ਵਜੇ ਤੱਕ ਲਗਾਇਆ ਜਾ ਰਿਹਾ ਹੈ। ਇਸ ਮੌਕੇ ਡਾ. ਅਮਨਦੀਪ ਸਿੰਘ ਅਰੋੜਾ ਐੱਮਐੱਸ, ਓਪੀਐੱਚਟੀਐੱਚ ਤੇ ਡਾ. ਚਰਨਜੀਤ ਸਿੰਘ ਐੱਮਡੀ ਓਪੀਐੱਚਟੀਐੱਚ ਵੱਲੋਂ ਮਰੀਜ਼ਾਂ ਦਾ ਚੈਕਅੱਪ ਕੀਤਾ ਜਾਵੇਗਾ ਤੇ ਮੁਫਤ ਆਪ੍ਰੇਸ਼ਨ ਕੀਤੇ ਜਾਣਗੇ। ਇਸ ਮੌਕੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ।