ਤਲਵੰਡੀ ਸੰਘੇੜਾ ’ਚ ਕੈਂਪ ਦੌਰਾਨ 350 ਮਰੀਜ਼ਾਂ ਦੀਆਂ ਅੱਖਾਂ ਦੀ ਕੀਤੀ ਜਾਂਚ
ਤਲਵੰਡੀ ਸੰਘੇੜਾ ਵਿਖੇ ਅੱਖਾਂ ਦਾ ਮੁਫ਼ਤ ਮੈਡੀਕਲ ਕੈਂਪ, 350 ਮਰੀਜ਼ਾਂ ਦੀ ਜਾਂਚ
Publish Date: Sun, 12 Apr 2026 10:07 PM (IST)
Updated Date: Mon, 13 Apr 2026 04:17 AM (IST)
ਸੁਰਿੰਦਰ ਛਾਬੜਾ, ਪੰਜਾਬੀ ਜਾਗਰਣ, ਮਹਿਤਪੁਰ : ਪਿੰਡ ਤਲਵੰਡੀ ਸੰਘੇੜਾ ਦੇ ਗੁਰਦੁਆਰਾ ਬਾਬਾ ਕਿੰਕੜ ਗੁਰ ਵਿਖੇ ਸਮੂਹ ਨਗਰ ਵਾਸੀਆਂ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਇਹ ਕੈਂਪ ਲਸ਼ਕਰ ਸਿੰਘ ਕੈਨੇਡਾ ਸੰਘੇੜਾ ਪਰਿਵਾਰ ਵੱਲੋਂ ਕਰਵਾਇਆ। ਕੈਂਪ ’ਚ ਡਾ. ਬਲਵੀਰ ਸਿੰਘ ਭੋਰ ਅਕਾਲ ਅੱਖਾਂ ਹਸਪਤਾਲ ਜਲੰਧਰ ਦੀ ਟੀਮ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਲਗਭਗ 350 ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਤੇ ਐਨਕਾਂ ਵੰਡੀਆਂ ਗਈਆਂ। ਕਰੀਬ 60 ਮਰੀਜ਼ਾਂ ਦੀ ਅੱਖਾਂ ਦੀ ਸਰਜਰੀ ਲਈ ਚੋਣ ਵੀ ਕੀਤੀ ਗਈ। ਇਸ ਮੌਕੇ ਡਾ. ਕਸ਼ਮੀਰ ਸਿੰਘ, ਛਿੰਦਰ ਪਾਲ ਸਹੋਤਾ, ਕਮਲਪ੍ਰੀਤ ਸਿੰਘ ਕਨੇਡਾ, ਰਵਿੰਦਰ ਬਿੰਦਾ, ਦਿਲਬਾਗ ਸਿੰਘ ਸੋਢੀ, ਜਗਜੀਤ ਜੱਗੀ, ਲਵੀ ਵਰਮਾ (ਪੁੱਤਰ ਬਲਵਿੰਦਰ ਸਿੰਘ) ਸਮੇਤ ਹੋਰ ਸਹਿਯੋਗੀ ਹਾਜ਼ਰ ਸਨ।