ਮੱਲ੍ਹੀਆਂ ਖੁਰਦ ਵਿਖੇ ਅੱਖਾਂ ਦਾ ਜਾਂਚ ਤੇ ਆਪ੍ਰੇਸ਼ਨ ਕੈਂਪ 8 ਨੂੰ
ਮੱਲ੍ਹੀਆਂ ਖੁਰਦ ਵਿਖੇ ਅੱਖਾਂ ਦਾ ਮੁਫਤ ਚੈੱਕ ਤੇ ਆਪਰੇਸ਼ਨ ਕੈਂਪ 8 ਨੂੰ
Publish Date: Tue, 03 Feb 2026 08:12 PM (IST)
Updated Date: Wed, 04 Feb 2026 04:11 AM (IST)
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਨਜ਼ਦੀਕੀ ਪਿੰਡ ਮੱਲ੍ਹੀਆਂ ਖੁਰਦ ਵਿਖੇ ਤੀਰਥ ਰਾਮ ਚੰਮਦਲ ਮੈਮੋਰੀਅਲ ਟਰਸਟ ਵੱਲੋਂ ਸਵਰਗੀ ਤੀਰਥ ਰਾਮ ਚੰਮਦਲ ਦੀ ਯਾਦ ਨੂੰ ਸਮਰਪਿਤ ਡਿਸਪੈਂਸਰੀ ਵਿਖੇ ਸੁਖ ਰਾਮ ਚਮਦਲ ਦੀ ਅਗਵਾਈ ’ਚ ਨਗਰ ਪੰਚਾਇਤ ਦੇ ਸਹਿਯੋਗ ਨਾਲ ਚੌਥਾ ਅੱਖਾਂ ਦਾ ਮੁਫਤ ਮਹਾ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਸਬੰਧੀ ਚੇਅਰਮੈਨ ਸੁਖਰਾਮ ਚੰਮਦਲ ਤੇ ਪਰਸ਼ੋਤਮ ਕੁਮਾਰ ਮੱਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਕੈਂਪ 8 ਫਰਵਰੀ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲੱਗੇਗਾ। ਇਸ ਕੈਂਪ ਲਈ ਪਿਮਸ ਹਸਪਤਾਲ ਜਲੰਧਰ ਦੇ ਤਜਰਬੇਕਾਰ ਡਾਕਟਰਾਂ ਦੀ ਟੀਮ ਪੁੱਜ ਰਹੀ ਹੈ ਜਿਨ੍ਹਾਂ ਵੱਲੋਂ ਪੁੱਜੇ ਹੋਏ ਮਰੀਜ਼ਾਂ ਦੀਆ ਅੱਖਾਂ ਦੇ ਚੈੱਕ ਅਪ ਕੀਤੇ ਜਾਣਗੇ। ਉਪਰੰਤ ਲੋੜਵੰਦ ਮਰੀਜ਼ਾਂ ਦੇ ਮੁਫਤ ਆਪ੍ਰੇਸ਼ਨ ਦੌਰਾਨ ਲੈਂਜ ਪਾਏ ਜਾਣਗੇ ਤੇ ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ। ਲੋੜਵੰਦ ਇਲਾਕਾ ਨਿਵਾਸੀ ਇਸ ਕੈਂਪ ਦਾ ਲਾਭ ਲੈ ਸਕਦੇ ਹਨ।