ਅੱਖਾਂ ਦਾ ਮੁਫ਼ਤ ਕੈਂਪ 12 ਨੂੰ
12 ਅਪ੍ਰੈਲ ਨੂੰ ਲੱਗੇਗਾ ਅੱਖਾਂ ਦਾ ਮੁਫ਼ਤ ਕੈਂਪ
Publish Date: Thu, 09 Apr 2026 09:05 PM (IST)
Updated Date: Thu, 09 Apr 2026 09:08 PM (IST)
ਸੁਰਿੰਦਰ ਛਾਬੜਾ, ਪੰਜਾਬੀ ਜਾਗਰਣ, ਮਹਿਤਪੁਰ : ਪਿੰਡ ਤਲਵੰਡੀ ਸੰਘੇੜਾ ’ਚ ਗੁਰਦੁਆਰਾ ਬਾਬਾ ਕਿੰਕੜ ਗੁਰ ’ਚ 12 ਅਪ੍ਰੈਲ ਨੂੰ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਾਇਆ ਜਾ ਰਿਹਾ ਹੈ। ਇਹ ਕੈਂਪ ਸਮੂਹ ਨਗਰ ਨਿਵਾਸੀਆਂ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਲਾਇਆ ਜਾ ਰਿਹਾ ਹੈ। ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾ. ਬਲਵੀਰ ਸਿੰਘ ਭੋਰ (ਅਕਾਲ ਅੱਖਾਂ ਦਾ ਹਸਪਤਾਲ, ਜਲੰਧਰ) ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ ਤੇ ਉਨ੍ਹਾਂ ਨੂੰ ਯੋਗ ਸਲਾਹ ਦਿੱਤੀ ਜਾਵੇਗੀ। ਇਸ ਬਾਰੇ ਜਾਣਕਾਰੀ ਡਾ. ਕਸ਼ਮੀਰ ਸਿੰਘ ਨੇ ਦਿੱਤੀ ਤੇ ਇਲਾਕੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ’ਚ ਪੁੱਜ ਕੇ ਕੈਂਪ ਦਾ ਲਾਭ ਉਠਾਉਣ ਦੀ ਅਪੀਲ ਕੀਤੀ।