ਅਪਾਹਜ ਆਸ਼ਰਮ ’ਚ ਅੱਖਾਂ ਦਾ ਜਾਂਚ ਕੈਂਪ ਲਾਇਆ
ਅਪਾਹਜ ਆਸ਼ਰਮ ਵਿਖੇ ਮੁਫ਼ਤ ਅੱਖਾਂ ਦਾ ਕੈਂਪ ਲਗਾਇਆ
Publish Date: Sun, 22 Feb 2026 07:34 PM (IST)
Updated Date: Mon, 23 Feb 2026 04:13 AM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਨਵੰਬਰ ਨੂੰ ਅਪਾਹਜ ਆਸ਼ਰਮ ’ਚ ਸਥਿਤ ਲਾਲਾ ਰਾਮ ਕਿਸ਼ੋਰ ਕਪੂਰ ਅਪਾਹਜ ਸਹਾਇਤਾ ਟਰੱਸਟ ਵਿਖੇ ਪ੍ਰੋ. ਸੰਤ ਸਿੰਘ ਦੀ ਯਾਦ ’ਚ ਉਨ੍ਹਾਂ ਦੇ ਪੜਪੋਤੇ ਅਰਜਨ ਸਿੰਘ ਤੇ ਕਬੀਰ ਸਿੰਘ ਨੇ ਲੋੜਵੰਦਾਂ ਦੀ ਭਲਾਈ ਲਈ ਅੱਖਾਂ ਦੀ ਜਾਂਚ ਤੇ ਆਪ੍ਰੇਸ਼ਨ ਕੈਂਪ ’ਚ 70 ਤੋਂ ਵੱਧ ਮੋਤੀਆਬਿੰਦ ਦੇ ਆਪ੍ਰੇਸ਼ਨ ਕੀਤੇ ਗਏ। ਜਿਨ੍ਹਾਂ ’ਚੋਂ ਪਿਛਲੇ ਹਫ਼ਤੇ 35 ਸਫਲ ਅੱਖਾਂ ਦੇ ਆਪ੍ਰੇਸ਼ਨ ਪੂਰੇ ਕੀਤੇ ਗਏ। ਚੇਅਰਮੈਨ ਤਰਸੇਮ ਕਪੂਰ ਨੇ ਦੱਸਿਆ ਕਿ ਸਾਰੇ ਆਪ੍ਰੇਸ਼ਨ ਆਧੁਨਿਕ ਲੇਜ਼ਰ ਤਕਨਾਲੋਜੀ ਦੀ ਵਰਤੋਂ ਕਰ ਕੇ ਕੀਤੇ ਗਏ। ਇਸ ਮੌਕੇ ਜਨਰਲ ਸਕੱਤਰ ਸੰਜੇ ਸੱਭਰਵਾਲ, ਲਲਿਤ ਭੱਲਾ ਆਦਿ ਵੱਲੋਂ ਸਹਿਯੋਗ ਦਿਤਾ ਗਿਆ।