ਅੱਖਾਂ ਦਾ ਮੁਫ਼ਤ ਕੈਂਪ 17 ਨੂੰ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Fri, 13 Mar 2026 09:51 PM (IST)
Updated Date: Fri, 13 Mar 2026 09:54 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਨਕੋਦਰ : ਪਿੰਡ ਪੰਡੋਰੀ ਖਾਸ ਵਿਖੇ ਅੱਖਾਂ ਦਾ ਮੁਫ਼ਤ ਕੈਂਪ 17 ਮਾਰਚ ਨੂੰ ਮੱਲ੍ਹੀ ਵੈੱਲਫੇਅਰ ਸੁਸਾਇਟੀ ਪੰਡੋਰੀ ਖਾਸ ਵੱਲੋਂ ਮੱਲੀ ਜਠੇਰੇ ਮੰਡਿਆਲਾ ਰੋਡ ਵਿਖੇ ਲਗਾਇਆ ਜਾ ਰਿਹਾ ਹੈ, ਜਿਸ ਵਿਚ ਪਿਮਸ ਹਸਪਤਾਲ ਦੇ ਡਾਕਟਰਾਂ ਦੀ ਟੀਮ ਮਰੀਜ਼ਾਂ ਦਾ ਚੈੱਕਅਪ ਕਰੇਗੀ ਅਤੇ ਮਰੀਜ਼ਾਂ ਨੂੰ ਦਵਾਈਆਂ, ਐਨਕਾਂ, ਮੁਫ਼ਤ ਦਿੱਤੀਆ ਜਾਣਗੀਆਂ ਅਤੇ ਲੈੱਨਜ਼ ਪਾਏ ਜਾਣਗੇ। ਉਕਤ ਜਾਣਕਾਰੀ ਪ੍ਰਸ਼ੋਤਮ ਲਾਲ ਮੱਲ੍ਹੀ ਸੈਕਟਰੀ ਅਤੇ ਚੈਅਰਮੈਨ ਹਰਮੇਸ਼ ਲਾਲ ਮੱਲੀ ਨੇ ਦਿੱਤੀ। 18 ਮਾਰਚ ਨੂੰ ਸਾਲਾਨਾ ਜੋੜ ਮੇਲਾ ਗੋਤ ਮੱਲੀ ਜਠੇਰਿਆਂ ਦਾ ਹੋਵੇਗਾ। ਸ੍ਰੀ ਆਖੰਡ ਪਾਠ ਦੇ ਭੋਗ ਪਾਏ ਜਾਣਗੇ ਉਪਰੰਤ ਕੀਰਤਨ ਹੋਵੇਗਾ।