ਅੱਖਾਂ ਦਾ ਮੁਫ਼ਤ ਕੈਂਪ ਦੌਰਾਨ 325 ਮਰੀਜ਼ਾਂ ਦੀ ਜਾਂਚ
ਪਿੰਡ ਮੋਰੋਂ ਵਿਖੇ ਅੱਖਾਂ ਦਾ ਮੁਫ਼ਤ ਕੈਂਪ, 325 ਮਰੀਜ਼ਾਂ ਦੀ ਜਾਂਚ
Publish Date: Mon, 06 Apr 2026 06:23 PM (IST)
Updated Date: Mon, 06 Apr 2026 06:25 PM (IST)

-24 ਮਰੀਜ਼ਾਂ ਦੇ ਲੈਂਜ਼ ਮੁਫ਼ਤ ਲਗਾਏ ਜਾਣਗੇ ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਪਿੰਡ ਮੋਰੋਂ ’ਚ ਗੁਰੂਦਵਾਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ। ਇਹ ਕੈਂਪ ਪਰਵਾਸੀ ਸਮਾਜ ਸੇਵੀ ਪਰਮਜੀਤ ਸਿੰਘ ਰਾਏ (ਯੂਐੱਸਏ), ਗੁਰਮੁਖ ਸਿੰਘ ਰਾਏ, ਬਲਦੇਵ ਸਿੰਘ ਰਾਏ, ਨਿਰਮਲ ਸਿੰਘ ਰਾਏ ਆਦਿ ਵੱਲੋਂ ਆਪਣੇ ਬਜ਼ੁਰਗਾਂ ਦੀ ਯਾਦ ’ਚ ਕਰਵਾਇਆ ਗਿਆ। ਕੈਂਪ ਦੀ ਪ੍ਰੇਰਨਾ ਤੇ ਦੇਖ-ਰੇਖ ਨਰਿੰਦਰ ਬੰਗਾ (ਸਾਬਕਾ ਟੈਕਨੀਕਲ ਡਾਇਰੈਕਟਰ, ਦੂਰਦਰਸ਼ਨ ਜਲੰਧਰ) ਤੇ ਇੰਜੀਨੀਅਰ ਜਸਵੀਰ ਸਿੰਘ ਮੋਰੋਂ ਵੱਲੋਂ ਕੀਤੀ ਗਈ। ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਬਲਦੇਵ ਸਿੰਘ ਰਾਏ ਤੇ ਹੋਰ ਸਤਿਕਾਰਯੋਗ ਹਸਤੀਆਂ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ। ਇਸ ਦੌਰਾਨ ਲੰਗਰ ਦੀ ਸੇਵਾ ਅਜੀਤ ਸਿੰਘ ਵੱਲੋਂ ਨਿਭਾਈ ਗਈ, ਜਦਕਿ ਮਰੀਜ਼ਾਂ ਨੂੰ ਹਸਪਤਾਲ ਲਿਜਾਣ ਤੇ ਵਾਪਸ ਲਿਆਉਣ ਦੀ ਸੇਵਾ ਸੁਰਿੰਦਰ ਸਿੰਘ ਢੀਂਡਸਾ ਤੇ ਸੋਧੀਆਂ ਪਰਿਵਾਰ ਵੱਲੋਂ ਕੀਤੀ ਗਈ। ਕੈਂਪ ’ਚ ਅਰੋੜਾ ਹਸਪਤਾਲ ਜਲੰਧਰ ਤੋਂ ਡਾ. ਚਰਨਜੀਤ ਸਿੰਘ ਤੇ ਉਨ੍ਹਾਂ ਦੀ ਟੀਮ ਵੱਲੋਂ ਕਰੀਬ 325 ਮਰੀਜ਼ਾਂ ਦੀ ਜਾਂਚ ਕੀਤੀ ਗਈ। ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਤੇ ਐਨਕਾਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ 24 ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਚੁਣਿਆ ਗਿਆ ਹੈ, ਜਿਨ੍ਹਾਂ ਦੇ ਅੱਖਾਂ ’ਚ ਮੁਫ਼ਤ ਲੈਂਜ਼ ਲਗਾਏ ਜਾਣਗੇ ਤੇ ਉਨ੍ਹਾਂ ਨੂੰ ਬਾਅਦ ’ਚ ਵੀ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ। ਇਸ ਮੌਕੇ ਇੰਜੀਨੀਅਰ ਜਸਵੀਰ ਸਿੰਘ ਮੋਰੋਂ ਵੱਲੋਂ ਮਰੀਜ਼ਾਂ ਨੂੰ ਸਾਹਿਤਕ ਕਿਤਾਬਾਂ ਵੀ ਵੰਡੀਆਂ ਗਈਆਂ। ਉੱਘੇ ਸਮਾਜ ਸੇਵੀ ਨਰਿੰਦਰ ਬੰਗਾ ਨੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰੇ ਮਿਲਜੁਲ ਕੇ ਕੀਤੇ ਯਤਨਾਂ ਨਾਲ ਕੈਂਪ ਸਫਲ ਬਣਿਆ ਹੈ। ਅੰਤ ’ਚ ਨਾਮਧਾਰੀ ਬਲਦੇਵ ਸਿੰਘ ਮੋਰੋਂ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਡਾ. ਚਰਨਜੀਤ ਸਿੰਘ, ਉਨ੍ਹਾਂ ਦੀ ਟੀਮ, ਨਰਿੰਦਰ ਬੰਗਾ, ਕਮਲਜੀਤ ਬੰਗਾ ਤੇ ਹੋਰ ਸਹਿਯੋਗੀਆਂ ਨੂੰ ਵਿਸ਼ੇਸ਼ ਸਨਮਾਨਿਤ ਕੀਤਾ ਗਿਆ। ਕੈਂਪ ਦੌਰਾਨ ਗੁਰੂ ਦਾ ਲੰਗਰ ਸੰਗਤਾਂ ’ਚ ਅਤੁੱਟ ਵਰਤਿਆ ਗਿਆ।