ਤੇਹਿੰਗ ’ਚ ਲੱਗਾ ਮੁਫ਼ਤ ਡੈਂਟਲ ਮੈਡੀਕਲ ਕੈਂਪ
ਤੇਹਿੰਗ ਵਿਖੇ ਮੁਫ਼ਤ ਡੈਂਟਲ ਮੈਡੀਕਲ ਕੈਂਪ ਲਗਾਇਆ
Publish Date: Sat, 07 Mar 2026 07:56 PM (IST)
Updated Date: Sat, 07 Mar 2026 08:00 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ : ਪਿੰਡ ਤੇਹਿੰਗ ਦੇ ਏਕ ਨੂਰ ਹਾਕੀ ਅਕੈਡਮੀ ਗਰਾਊਂਡ ’ਚ ਤੇਹਿੰਗ ਵੈੱਲਫੇਅਰ ਸੁਸਾਇਟੀ, ਗ੍ਰਾਮ ਪੰਚਾਇਤ, ਐੱਨਆਰਆਈਜ਼ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮੁਫ਼ਤ ਦੰਦਾਂ ਦਾ ਮੈਡੀਕਲ ਕੈਂਪ ਲਾਇਆ ਗਿਆ। ਕਿਲ੍ਹਾ ਰੋਡ ਫਿਲੌਰ ਸਥਿਤ ਦੀਪ ਡੈਂਟਲ ਕਲੀਨਿਕ ਦੀ ਟੀਮ ਵੱਲੋਂ ਮਰੀਜ਼ਾਂ ਦੇ ਦੰਦਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਸਮਾਜ ਸੇਵੀ ਡਾ. ਕੁਲਦੀਪ ਰਾਏ ਦੀ ਹਾਜ਼ਰੀ ’ਚ 12 ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਜਬਾੜੇ (ਡੈਂਚਰ) ਵੀ ਲਾਏ ਗਏ। ਡਾ. ਕੁਲਦੀਪ ਰਾਏ ਨੇ ਤੇਹਿੰਗ ਵੈੱਲਫੇਅਰ ਸੁਸਾਇਟੀ ਤੇ ਗ੍ਰਾਮ ਪੰਚਾਇਤ ਦੇ ਇਸ ਉਪਰਾਲੇ ਨੂੰ ਸ਼ਲਾਘਾਯੋਗ ਦੱਸਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਾਲ ਪਿੰਡਾਂ ’ਚ ਸਿਹਤ ਸੇਵਾਵਾਂ ਦੇ ਨਾਲ-ਨਾਲ ਨੌਜਵਾਨ ਪੀੜੀ ਨੂੰ ਖੇਡਾਂ ਤੇ ਚੰਗੀਆਂ ਗਤੀਵਿਧੀਆਂ ਵੱਲ ਪ੍ਰੇਰਨਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ’ਚ ਧਾਰਮਿਕ ਤੇ ਖੇਡ ਮੇਲੇ ਕਰਵਾਉਣ ਨਾਲ ਨੌਜਵਾਨ ਮਾੜੀਆਂ ਅਲਾਮਤਾਂ ਤੋਂ ਦੂਰ ਰਹਿੰਦੇ ਹਨ। ਇਸ ਮੌਕੇ ਤੇਹਿੰਗ ਵੈਲਫੇਅਰ ਸੁਸਾਇਟੀ ਦੇ ਮੈਂਬਰ, ਗ੍ਰਾਮ ਪੰਚਾਇਤ ਤੇ ਵੱਡੀ ਗਿਣਤੀ ’ਚ ਨਗਰ ਨਿਵਾਸੀ ਮੌਜੂਦ ਸਨ।