ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ
ਜੋਹਲ ਫਾਰਮ ਘੁੜਕਾ ਵਿਖੇ ਫਰੀ ਚੈੱਕਅਪ ਕੈਂਪ ਲਗਾਇਆ
Publish Date: Mon, 05 Jan 2026 07:08 PM (IST)
Updated Date: Tue, 06 Jan 2026 04:09 AM (IST)
ਮਨਜੀਤ ਮੱਕੜ, ਪੰਜਾਬੀ ਜਾਗਰਣ, ਗੁਰਾਇਆ : ਜੌਹਲ ਫਾਰਮ ਘੁੜਕਾ ਵਿਖੇ ਅੱਖਾਂ ਤੇ ਮੈਡੀਕਲ ਦਾ ਮੁਫਤ ਜਾਂਚ ਕੈਂਪ ਲਾਇਆ ਗਿਆ। ਸੰਤ ਗੁਰਚਰਨ ਸਿੱਘ ਵੱਲੋਂ ਕੈਂਪ ਦਾ ਉਦਘਾਟਨ ਕੀਤਾ ਗਿਆ। ਕੈਪ ਦੌਰਾਨ 700 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਤੇ 140 ਮਰੀਜ਼ਾਂ ਦੇ ਅਪਰੇਸ਼ਨ ਕੀਤੇ ਗਏ। ਇਸ ਮੌਕੇ ਜੌਹਲ ਫਾਰਮ ਘੁੜਕਾ ਦੇ ਸਰਪ੍ਰਸਤ ਪਿੰਦੂ ਜੋਹਲ, ਰਾਜਾ ਅਟਵਾਲ, ਮਨੀ ਧਾਲੀਵਾਲ, ਆਸ਼ੂ ਸਾਪਲਾ, ਜੱਗੂ ਜੋੜਾ, ਸੁਰਜੀਤ ਸਿੰਘ ਮਾਹਲ, ਐਡਵੋਕੇਟ ਅਸ਼ਵਨੀ ਕੁਮਾਰ, ਤਰਲੋਚਨ ਸਿੰਘ ਜੋਹਲ, ਅਨੂਪ ਕੌਸ਼ਲ, ਬੱਬੀ ਜੋਹਲ ਤੇ ਪਿੰਡ ਵਾਸੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਜੌਹਲ ਫਾਰਮ ਘੁੜਕਾ ਵਿਖੇ 6 ਜਨਵਰੀ ਨੂੰ ਅਖੰਡ ਪਾਠ ਆਰੰਭ ਕੀਤਾ ਜਾਵੇਗਾ। 7 ਨੂੰ ਖੂਨਦਾਨ ਕੈਂਪ, 8 ਨੂੰ ਪਾਠ ਦੇ ਭੋਗ ਪਾਏ ਜਾਣਗੇ। 9 ਨੂੰ ਜ਼ਰੂਰਤਮੰਦ ਲੜਕੀਆਂ ਦੇ ਆਨੰਦ ਕਾਰਜ ਕਰਵਾਏ ਜਾਣਗੇ। 11 ਜਨਵਰੀ ਨੂੰ 5100 ਧੀਆਂ ਦੀ ਲੋਹੜੀ ਪਾਈ ਜਾਵੇਗੀ।