ਮੁਫ਼ਤ ਆਯੁਰਵੈਦਿਕ ਕੈਂਪ ਤੇ ਯੋਗ ਟ੍ਰੇਨਿੰਗ ਕੈਂਪ ਲਾਇਆ
ਮੁਫ਼ਤ ਆਯੁਰਵੈਦਿਕ ਕੈਂਪ ਤੇ ਯੋਗ ਟ੍ਰੇਨਿੰਗ ਕੈਂਪ ਲਗਾਇਆ
Publish Date: Tue, 24 Feb 2026 07:10 PM (IST)
Updated Date: Tue, 24 Feb 2026 07:13 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਦੇ ਉਪਰਾਲੇ ਸਦਕਾ ਅਟਲ ਵਾਯੋ ਅਭਿਯੋਦਯ ਯੋਜਨਾ ਅਧੀਨ ਸਾਡੇ ਬਜ਼ੁਰਗ ਸਾਡਾ ਮਾਣ ਮੁਹਿੰਮ ਤਹਿਤ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਗਾਜੀਪੁਰ ਵਿਖੇ ਡਾ. ਮਨੂੰ ਦੀ ਦੇਖ ਰੇਖ ਹੇਠ ਬਜ਼ੁਰਗ ਲਈ ਵਿਸ਼ੇਸ਼ ਮੁਫ਼ਤ ਯੋਗ ਟ੍ਰੇਨਿੰਗ ਕੈਂਪ ਲਗਾਇਆ ਗਿਆ, ਜਿਸ ਯੋਗ ਕੈਂਪ ਦਾ ਉਦਘਾਟਨ ਪਿੰਡ ਦੇ ਸਰਪੰਚ ਬਲਬੀਰ ਕੌਰ ਵੱਲੋਂ ਕੀਤਾ ਗਿਆ। ਯੋਗ ਇੰਸਟ੍ਰਕਟਰ ਸਰਿਤਾ ਤੇ ਸਚਿਨ ਨੇ 82 ਬਜ਼ੁਰਗ ਨੂੰ ਯੋਗ ਆਸਣਾਂ ਦੀ ਸਿਖਲਾਈ ਦਿੱਤੀ। ਡਾ. ਸੁਖਦੇਵ ਰਤਨ ਤੇ ਡਾ. ਮਨੂੰ ਵੱਲੋਂ ਰੋਜ਼ਾਨਾ ਯੋਗ ਅਪਣਾਉਣ ਦੀ ਸਲਾਹ ਦਿੱਤੀ ਗਈ। ਸਹੀ ਆਹਾਰ ਵਿਹਾਰ ਨਾਲ ਤੰਦਰੁਸਤ ਜੀਵਨ ਜਿਊਣ ਲਈ ਸਮਝਾਇਆ ਗਿਆ। ਇਸ ਮੌਕੇ ਮੁਫ਼ਤ ਆਯੁਰਵੈਦਿਕ ਕੈਂਪ ਵੀ ਲਗਾਇਆ ਗਿਆ। ਲੋੜਵੰਦਾਂ ਨੂੰ ਮੁਫਤ ਆਯੁਰਵੈਦਿਕ ਦਵਾਈਆਂ ਦਿੱਤੀਆਂ ਗਈਆਂ। ਬੀਪੀ ਦੀ ਜਾਂਚ, ਬੀਐੱਮ ਦੀ ਟੈਸਟ ਮੁਫਤ ਕੀਤੇ ਗਏ। ਜਾਗਰੂਕਤਾ ਲਈ ਬਜ਼ੁਰਗਾਂ ਨੂੰ ਯੋਗਾ ਆਸਨ ਸਿਖਲਾਈ ਦੇ ਪਰਚੇ ਵੰਡੇ ਗਏ ਤੇ ਰੋਜ਼ਾਨਾ ਯੋਗ ਕਰਨ ਬਾਰੇ ਜਾਗਰੂਕ ਕੀਤਾ ਗਿਆ।