ਬਿਲਡਿੰਗ ਬ੍ਰਾਂਚ ਨੇ ਗ਼ੈਰ-ਕਾਨੂੰਨੀ ਕਾਲੋਨੀਆਂ ਦੀ ਸੂਚੀ ਮੇਅਰ ਨੂੰ ਸੌਂਪੀ
154 ਕਾਲੋਨੀਆਂ ’ਚ ਨਿਗਮ ਨਾਲ ਫਰਾਡ, ਰੈਗੂਲਰ ਕਰਵਾਉਣ ਲਈ ਅਰਜ਼ੀ ਦੇ ਕੇ ਫੀਸ ਨਹੀਂ ਭਰੀ, ਦਰਜ ਹੋ ਸਕਦੀ ਹੈ ਐੱਫਆਈਆਰ
Publish Date: Tue, 24 Feb 2026 10:33 PM (IST)
Updated Date: Tue, 24 Feb 2026 10:34 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਗਰ ਨਿਗਮ ਦੀ ਟਾਊਨ ਪਲਾਨਿੰਗ ਐਂਡ ਬਿਲਡਿੰਗ ਬ੍ਰਾਂਚ ਨੇ ਮੰਗਲਵਾਰ ਨੂੰ ਸ਼ਹਿਰ ਦੀਆਂ ਗੈਰਕਾਨੂੰਨੀ ਕਾਲੋਨੀਆਂ ਦੀ ਸੂਚੀ ਮੇਅਰ ਵਨੀਤ ਧੀਰ ਨੂੰ ਸੌਂਪ ਦਿੱਤੀ ਹੈ। ਇਸ ਸੂਚੀ ’ਚ 154 ਕਾਲੋਨੀਆਂ ਸ਼ਾਮਲ ਹਨ। ਇਹ ਉਹ ਕਾਲੋਨੀਆਂ ਹਨ, ਜਿਨ੍ਹਾਂ ਨੇ ਪੰਜਾਬ ਸਰਕਾਰ ਦੀ ਸਾਲ 2013 ਤੇ 2018 ’ਚ ਆਈ ਰੈਗੂਲਰਾਈਜ਼ੇਸ਼ਨ ਪਾਲਿਸੀ ਤਹਿਤ ਗ਼ੈਰ-ਕਾਨੂੰਨੀ ਕਾਲੋਨੀਆਂ ਨੂੰ ਮਨਜ਼ੂਰੀ ਲੈਣ ਲਈ ਅਰਜ਼ੀ ਦਿੱਤੀ ਸੀ। ਇਨ੍ਹਾਂ ਸਾਰਿਆਂ ਨੇ ਅਰਜ਼ੀ ਨਾਲ 10 ਫੀਸਦੀ ਫੀਸ ਤਾਂ ਜਮ੍ਹਾ ਕਰਵਾ ਦਿੱਤੀ ਸੀ ਪਰ ਬਾਕੀ ਰਕਮ ਅੱਜ ਤੱਕ ਜਮ੍ਹਾਂ ਨਹੀਂ ਕਰਵਾਈ। ਲਗਭਗ 7 ਤੋਂ 12 ਸਾਲ ਤੱਕ ਇਨ੍ਹਾਂ ਕਾਲੋਨੀਆਂ ਖ਼ਿਲਾਫ਼ ਨਾ ਕੋਈ ਕਾਰਵਾਈ ਹੋਈ ਤੇ ਨਾ ਹੀ ਫੀਸ ਵਸੂਲੀ ਲਈ ਕੋਈ ਪ੍ਰਕਿਰਿਆ ਸ਼ੁਰੂ ਕੀਤੀ ਗਈ। ਮੇਅਰ ਵਨੀਤ ਧੀਰ ਨੇ ਹੁਣ ਬਿਲਡਿੰਗ ਬ੍ਰਾਂਚ ਤੋਂ ਲਿਸਟ ਮੰਗੀ ਸੀ ਤੇ ਇਨ੍ਹਾਂ ਤੋਂ ਵਸੂਲੀ ਸ਼ੁਰੂ ਕੀਤੀ ਜਾਵੇਗੀ। ਹਾਲਾਂਕਿ ਅਜੇ ਤੱਕ ਕਾਲੋਨਾਈਜ਼ਰਾਂ ਖ਼ਿਲਾਫ਼ ਕਾਰਵਾਈ ਦੀ ਰਣਨੀਤੀ ਤਿਆਰ ਨਹੀਂ ਹੋਈ ਪਰ ਦੋ-ਤਿੰਨ ਦਿਨਾਂ ’ਚ ਇਸ ’ਤੇ ਫੈਸਲਾ ਹੋ ਸਕਦਾ ਹੈ। ਨਗਰ ਨਿਗਮ ਵੱਲੋਂ ਇਨ੍ਹਾਂ ਸਾਰੇ ਕਾਲੋਨਾਈਜ਼ਰਾਂ ਨੂੰ ਆਖਰੀ ਚਿਤਾਵਨੀ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ। ਜੇ ਹੁਣ ਵੀ ਫੀਸ ਜਮ੍ਹਾਂ ਨਾ ਕਰਵਾਈ ਗਈ ਤਾਂ ਨਿਗਮ ਪੁਲਿਸ ’ਚ ਕੇਸ ਦਰਜ ਕਰਵਾਏਗਾ। ਸਾਲ 2013 ਤੇ 2018 ’ਚ ਜਿਨ੍ਹਾਂ ਕਾਲੋਨਾਈਜ਼ਰਾਂ ਨੇ ਮਨਜ਼ੂਰੀ ਲਈ ਅਰਜ਼ੀ ਦਿੱਤੀ ਸੀ, ਉਨ੍ਹਾਂ ’ਚੋਂ ਸਿਰਫ਼ 6 ਕਾਲੋਨੀਆਂ ਹੀ ਮਨਜ਼ੂਰ ਹੋਈਆਂ ਹਨ, ਬਾਕੀਆਂ ਅਜੇ ਵੀ ਗੈਰ-ਕਾਨੂੰਨੀ ਸ਼੍ਰੇਣੀ ’ਚ ਹਨ। ਇਨ੍ਹਾਂ ਕਾਲੋਨੀਆਂ ਬਾਰੇ ਜਲਦੀ ਫੈਸਲਾ ਕੀਤਾ ਜਾਵੇਗਾ ਤੇ ਇਸ ਲਈ ਦੋ-ਤਿੰਨ ਦਿਨਾਂ ’ਚ ਮੀਟਿੰਗ ਹੋਵੇਗੀ। ਕਾਲੋਨਾਈਜ਼ਰਾਂ ਨੇ ਪਾਲਿਸੀ ਦਾ ਫਾਇਦਾ ਚੁੱਕਦਿਆਂ 10 ਫੀਸਦੀ ਫੀਸ ਜਮ੍ਹਾਂ ਕਰਵਾ ਦਿੱਤੀ ਤੇ ਕਾਲੋਨੀਆਂ ’ਚ ਪਲਾਟ ਵੀ ਵੇਚ ਦਿੱਤੇ ਪਰ ਨਿਗਮ ਨੂੰ ਬਾਕੀ ਰਕਮ ਨਹੀਂ ਦਿੱਤੀ। ਜਦ ਤੱਕ ਕਾਲੋਨੀਆਂ ਮਨਜ਼ੂਰ ਨਹੀਂ ਹੁੰਦੀਆਂ, ਨਗਰ ਨਿਗਮ ਉੱਥੇ ਵਿਕਾਸ ਕਾਰਜ ਨਹੀਂ ਕਰਵਾ ਸਕਦਾ। ਨਿਗਮ ਸਿਰਫ਼ ਮਨਜ਼ੂਰਸ਼ੁਦਾ ਕਾਲੋਨੀਆਂ ’ਚ ਹੀ ਡਿਵੈੱਲਪਮੈਂਟ ਕਰਦਾ ਹੈ। ਫਿਲਹਾਲ ਇਨ੍ਹਾਂ ਥਾਵਾਂ ’ਤੇ ਕੇਵਲ ਗ੍ਰਾਂਟਾਂ ਦਾ ਪੈਸਾ ਹੀ ਲੱਗ ਸਕਦਾ ਹੈ, ਜਿਸ ਕਰਕੇ ਕਈ ਕਾਲੋਨੀਆਂ ’ਚ ਵਿਕਾਸ ਕੰਮ ਰੁਕੇ ਹੋਏ ਹਨ। ------------------------- ਬਕਾਇਆ ਨਾ ਜਮ੍ਹਾਂ ਕਰਵਾਉਣ ਵਾਲੀਆਂ ਗ਼ੈਰ-ਕਾਨੂੰਨੀ ਕਾਲੋਨੀਆਂ ਪਿੰਡ ਕਿੰਗਰਾ-6.21 ਏਕੜ ਸਤਿ ਕਰਤਾਰ ਨਗਰ-1.50 ਏਕੜ ਕੈਪਟਨ ਪ੍ਰੀਤਮ ਸਿੰਘ ਪਾਰਟਨਰ ਕਾਲੋਨੀ-1.16 ਏਕੜ ਸੁੱਚੀ ਪਿੰਡ-2.41 ਏਕੜ ਸੁੱਚੀ ਪਿੰਡ-1.929 ਏਕੜ ਲੱਧੇਵਾਲੀ, ਹਿਮਾਚਲ ਜਨਹਿਤ ਸਭਾ ਸੁਸਾਇਟੀ-2.12 ਏਕੜ ਸ਼ਾਲੀਮਾਰ ਗਾਰਡਨ ਕਾਲੋਨੀ ਫੇਜ਼-11 ਚੌਹਕਾਂ-10.07 ਏਕੜ ਪੰਨੂ ਇੰਡਸਟ੍ਰੀਅਲ ਐਸਟੇਟ, ਬਸਤੀ ਬਾਵਾ ਖੇਲ-18.39 ਏਕੜ ਮਦਰ ਲੈਂਡ ਕਾਲੋਨੀ, ਕਿੰਗਰਾ-5.04 ਏਕੜ ਜਲੰਧਰ ਕੁੰਜ ਨਾਲ, ਵਰਿਆਣਾ-1 ਏਕੜ ਜਲੰਧਰ ਕੁੰਜ ਐਕਸਟੈਂਸ਼ਨ-1 ਨਾਲ ਵਰਿਆਣਾ-0.44 ਏਕੜ ਅਮਨਦੀਪ ਐਵੇਨਿਊ ਐਕਸਟੈਂਸ਼ਨ, ਮਕਸੂਦਾਂ-0.65 ਏਕੜ ਢਿੱਲਵਾਂ ਕਾਲੋਨੀ ਐਕਸਟੈਂਸ਼ਨ-5.04 ਏਕੜ ਪ੍ਰਾਈਮ ਐਨਕਲੇਵ ਐਕਸਟੈਂਸ਼ਨ-2, ਬਸਤੀ ਬਾਵਾ ਖੇਲ-1.66 ਏਕੜ ਪ੍ਰਾਈਮ ਐਨਕਲੇਵ ਐਕਸਟੈਂਸ਼ਨ-2-2.69 ਏਕੜ ਧੰਨੋਵਾਲੀ ਐਨਕਲੇਵ ਵੈੱਲਫੇਅਰ ਸੁਸਾਇਟੀ-3.5 ਏਕੜ ਨਿਊ ਗਾਰਡਨ ਕਾਲੋਨੀ, ਕਿੰਗਰਾ-3.52 ਏਕੜ ਧੰਨੋਵਾਲੀ ਐਨਕਲੇਵ ਐਕਸਟੈਂਸ਼ਨ-3.52 ਏਕੜ ਅਮਨ ਕਾਲੋਨੀ, ਚੌਹਕਾਂ-4.22 ਏਕੜ ਪਾਰਕ ਇੰਡਸਟ੍ਰੀਅਲ ਐਸਟੇਟ-1.51 ਏਕੜ ਕਬੀਰ ਐਵੇਨਿਊ, ਲੱਧੇਵਾਲੀ-1.9 ਏਕੜ ਬੂਟਾਂ ਪਿੰਡ ਤੇ ਕਿੰਗਰਾ-0.67 ਏਕੜ ਸਤਿ ਕਰਤਾਰ ਐਨਕਲੇਵ, ਬਸਤੀ ਸ਼ੇਖ-12.57 ਏਕੜ ਸਿਲਵਰ ਓਕ ਮਾਰਕੀਟ, ਨਕੋਦਰ ਰੋਡ-1.43 ਏਕੜ ਪ੍ਰੋਗਰੈਸਿਵ ਥਿੰਕਰਜ਼ ਕੋ-ਆਪ. ਹਾਊਸਿੰਗ ਬਿਲਡਿੰਗ ਸੁਸਾਇਟੀ ਕਾਲੋਨੀ, ਮਿੱਠਾਪੁਰ-ਲੁਹਾਰਾਂ ਨੰਗਲ-1.572 ਏਕੜ ਕਾਲੀਆ ਕਾਲੋਨੀ ਐਕਸਟੈਂਸ਼ਨ-3.61 ਏਕੜ ਮਾਸਟਰ ਮਹਿੰਗਾ ਸਿੰਘ ਐਕਸਟੈਂਸ਼ਨ, ਬੜਿੰਗ-4.34 ਏਕੜ ਬੜਿੰਗ ਕਾਲੋਨੀ ਫੇਜ਼-2-0.91 ਏਕੜ ਬੜਿੰਗ ਕਾਲੋਨੀ ਫੇਜ਼-2-0.59 ਏਕੜ ਸੁੱਚੀ ਪਿੰਡ-7.65 ਏਕੜ ਲੱਧੇਵਾਲੀ-0.93 ਏਕੜ ਕੰਟਰੀ ਵਿਲਾਸ, ਵਡਾਲਾ-0.675 ਏਕੜ ਦਾਨਿਸ਼ਮੰਦਾ-3.4 ਏਕੜ ਸ਼ਿਵਾਲਿਕ ਵਿਹਾਰ, ਚੌਹਕਾਂ-6.11 ਏਕੜ ਨਿਊ ਕਲਗੀਧਰ ਐਵੇਨਿਊ, ਮਿੱਠਾਪੁਰ-1.38 ਏਕੜ ਸਨ ਸਿਟੀ, ਦਾਨਿਸ਼ਮੰਦਾ-13.35 ਏਕੜ ਮੇਹਰ ਐਨਕਲੇਵ, ਕਿੰਗਰਾ-3.58 ਏਕੜ ਵਰਿਆਣਾ ਕਾਲੋਨੀ-11.28 ਏਕੜ ਤਰਨ ਐਨਕਲੇਵ, ਢਿੱਲਵਾਂ-1.95 ਏਕੜ ਢਿੱਲਵਾਂ-2.05 ਏਕੜ ਸੈਨਿਕ ਵਿਹਾਰ ਐਕਸਟੈਂਸ਼ਨ-1, ਢਿੱਲਵਾਂ-0.57 ਏਕੜ ਰੋਜ਼ ਗਾਰਡਨ, ਨਾਹਲਾਂ-13.21 ਏਕੜ ਬਸੰਤ ਕੁੰਜ, ਸਲੇਮਪੁਰ ਮੁਸਲਮਾਨਾਂ-8 ਏਕੜ ਮਾਡਰਨ ਐਸਟੇਟ, ਦਕੋਹਾ-3 ਏਕੜ ਨਿਊ ਉਦੈ ਨਗਰ, ਸਲੇਮਪੁਰ ਮੁਸਲਮਾਨਾਂ-8.4 ਏਕੜ ਨਿਊ ਉਦੈ ਨਗਰ, ਸਲੇਮਪੁਰ ਮੁਸਲਮਾਨਾਂ-5.14 ਏਕੜ ਦਾਦਾ ਨਗਰ ਐਕਸਟੈਂਸ਼ਨ, ਛੋਟਾ ਸਈਪੁਰ-1.57 ਏਕੜ ਨਿਊ ਇੰਡਸਟ੍ਰੀਅਲ ਏਰੀਆ, ਅੰਮ੍ਰਿਤਸਰ ਰੋਡ ਬਾਈਪਾਸ-13.81 ਏਕੜ ਸਾਗਰ ਕਾਲੋਨੀ, ਮਕਸੂਦਾਂ-8.52 ਏਕੜ ਗ੍ਰੀਨ ਫੀਲਡ, ਵਰਿਆਣਾ-19.26 ਏਕੜ ਬਸਤੀ ਦਾਨਿਸ਼ਮੰਦਾਂ, ਬਦਰੀ ਕਾਲੋਨੀ-1.15 ਏਕੜ ਤਾਜ ਕਾਲੋਨੀ, ਮਿੱਠਾਪੁਰ-ਲੁਹਾਰਾਂ ਨੰਗਲ-3.07 ਏਕੜ ਗ੍ਰੀਨ ਵੈਲੀ ਐਕਸਟੈਂਸ਼ਨ, ਧਾਲੀਵਾਲ ਕਾਦੀਆਂ-2.26 ਏਕੜ ਦਾਨਿਸ਼ਮੰਦਾ, ਗ੍ਰੀਨ ਵੈਲੀ-6.35 ਏਕੜ ਪਰਾਗਪੁਰ-1.17 ਏਕੜ ਪਿੰਕ ਸਿਟੀ, ਕੋਟ ਸਾਦਿਕ-12 ਏਕੜ ਪਿੰਡ ਬੁਲੰਦਪੁਰ, ਇੰਡਸਟਰੀਅਲ ਕਾਲੋਨੀ-4.25 ਏਕੜ ਆਕਾਸ਼ ਕਾਲੋਨੀ, ਚੱਕ ਹੁਸੈਨਾ ਲੰਮਾ ਪਿੰਡ-6.49 ਏਕੜ ਚੱਕ ਜਿੰਦਾ, ਸੀਐੱਸ ਤੂਰ ਐਨਕਲੇਵ-4.5 ਏਕੜ ਪਟਵਾਰ ਕਾਲੋਨੀ-2.6 ਏਕੜ ਵਰਿਆਣਾ ਕਾਲੋਨੀ-4 ਏਕੜ ਲੱਧੇਵਾਲੀ-1.61 ਏਕੜ ਥਿੰਡ ਐਨਕਲੇਵ, ਕੋਟ ਸਾਦਿਕ, ਕਾਲਾ ਸੰਘਿਆਂ ਰੋਡ-1 ਏਕੜ ਹਰਗੋਪਾਲ ਸਿੰਘ ਸਿੱਧੂ ਐਨਕਲੇਵ-1, ਦਕੋਹਾ-3.8 ਏਕੜ ਹਰਗੋਪਾਲ ਸਿੰਘ ਸਿੱਧੂ ਐਨਕਲੇਵ-2, ਦਕੋਹਾ-4.09 ਏਕੜ ਟਾਵਰ ਐਨਕਲੇਵ ਫੇਜ਼-2 ਐਕਸਟੈਂਸ਼ਨ-3.4 ਏਕੜ ਮੋਤੀ ਬਾਗ, ਸੁੱਚੀ ਪਿੰਡ-19.73 ਏਕੜ ਕਿੰਗਜ਼ ਸਿਟੀ ਐਕਸਟੈਂਸ਼ਨ-5.45 ਏਕੜ ਮਿੱਠਾਪੁਰ-4.428 ਏਕੜ।