ਪਿੰਡ ਰੁੜਕੀ ’ਚ ਲੱਗਾ ਚੌਥਾ ਮੁਫਤ ਮੈਡੀਕਲ ਚੈੱਕਅਪ ਕੈਂਪ
ਨਾਨਕ ਨੂਰ ਡਿਵਾਇਨ ਸੇਵਾ ਸੋਸਾਇਟੀ ਤੇ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਪਿੰਡ ਰੁੜਕੀ 'ਚ ਚੌਥਾ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ
Publish Date: Tue, 03 Mar 2026 08:02 PM (IST)
Updated Date: Tue, 03 Mar 2026 08:05 PM (IST)

ਮਨਜੀਤ ਮੱਕੜ/ਕਰਮਵੀਰ ਸਿੰਘ, ਪੰਜਾਬੀ ਜਾਗਰਣ, ਗੁਰਾਇਆ : ਨਾਨਕ ਨੂਰ ਡਿਵਾਇਨ ਸੇਵਾ ਸੁਸਾਇਟੀ ਵੱਲੋਂ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਗੁਰਾਇਆ ਨੇੜਲੇ ਪਿੰਡ ਰੁੜਕੀ ’ਚ ਚੌਥਾ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਲਾਇਆ ਗਿਆ। ਇਹ ਕੈਂਪ ਕਨੇਡਾ ਨਿਵਾਸੀ ਜੋਗਾ ਸਿੰਘ ਰੀਹਲ ਤੇ ਹੋਰ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕਰਵਾਇਆ। ਕੈਂਪ ਦੌਰਾਨ ਡਾ. ਤੁਸ਼ਾਰ ਅਗਰਵਾਲ ਦੀ ਟੀਮ ਵੱਲੋਂ ਅੱਖਾਂ ਦੇ ਮਰੀਜ਼ਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਤੇ ਐਨਕਾਂ ਵੰਡੀਆਂ ਗਈਆਂ। ਇਸ ਤੋਂ ਇਲਾਵਾ ਡਾ. ਅਮਰਜੀਤ ਬੰਗੜ ਤੇ ਡਾ. ਹਰਵਿੰਦਰ ਸਿੰਘ ਦੀਆਂ ਟੀਮਾਂ ਨੇ ਹੱਡੀਆਂ ਤੇ ਖੂਨ ਸਬੰਧੀ ਟੈਸਟ ਵੀ ਮੁਫ਼ਤ ਕੀਤੇ। ਕੁੱਲ 450 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ’ਚੋਂ 70 ਨੂੰ ਅਪਰੇਸ਼ਨ ਲਈ ਚੁਣਿਆ ਗਿਆ। ਚੁਣੇ ਗਏ ਮਰੀਜ਼ਾਂ ਦੇ ਸਫਲ ਆਪਰੇਸ਼ਨ ਕਰਵਾ ਕੇ ਲੈਨਜ ਪਾਏ ਗਏ ਤੇ ਆਵਾਜਾਈ ਦੀ ਵੀ ਵਿਵਸਥਾ ਕੀਤੀ ਗਈ। ਡਾਕਟਰਾਂ ਮੁਤਾਬਕ ਇਕ ਅੱਖ ਦੇ ਆਪ੍ਰੇਸ਼ਨ ਤੇ ਲੈਨਜ ਦਾ ਖਰਚਾ ਕਰੀਬ 15–20 ਹਜ਼ਾਰ ਰੁਪਏ ਹੁੰਦਾ ਹੈ, ਜੋ ਦਾਨੀ ਸਹਿਯੋਗ ਨਾਲ ਮੁਫਤ ਕੀਤਾ ਗਿਆ। ਕੈਂਪ ਕਮੇਟੀ ਵੱਲੋਂ ਡਾਕਟਰੀ ਟੀਮ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜੋਗਾ ਸਿੰਘ ਰੀਹਲ, ਜੋਗਿੰਦਰ ਸਿੰਘ ਰੀਹਲ, ਅਮਰਜੀਤ ਸਿੰਘ, ਸੁਰਿੰਦਰ ਸਿੰਘ, ਸੋਨੂੰ ਰੀਹਲ, ਬਿੰਦਰ ਸੱਗੂ, ਰਮਨੀਕ ਸਿੰਘ, ਗਿੰਦਾ, ਲੱਭੂ ਸੱਗੂ, ਜਸਵਿੰਦਰ ਸਿੰਘ ਸਰਪੰਚ, ਪਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਗੁਰਮੀਤ ਸਿੰਘ, ਦੀਪਕ ਭਨੋਟ, ਕੁਲਵਿੰਦਰ ਸਿੰਘ, ਕੁਲਵੰਤ ਸਿੰਘ, ਰਾਣਾ ਕੂਨਰ, ਰਣਧੀਰ ਸਿੰਘ, ਇੰਦਰਜੀਤ ਸਿੰਘ ਜਲੋਟਾ, ਇੰਦਾ ਸੁੰਨੜ, ਅਜੈਬ ਸਿੰਘ ਕੂਨਰ, ਰਾਜਨ, ਬਲਤਾਜ ਸਿੰਘ, ਮਨਦੀਪ ਸਿੰਘ ਹਾਜ਼ਰ ਸਨ।