ਬਿੱਲ ਡਿਫਾਲਟਰਾਂ ਦੇ ਚਾਰ ਕੁਨੈਕਸ਼ਨ ਕੱਟੇ, ਸਵਾ ਲੱਖ ਵਸੂਲੇ
ਜਾਸ, ਜਲੰਧਰ : ਨਗਰ
Publish Date: Mon, 20 Apr 2026 09:31 PM (IST)
Updated Date: Mon, 20 Apr 2026 09:33 PM (IST)
ਜਾਸ, ਜਲੰਧਰ : ਨਗਰ ਨਿਗਮ ਜਲੰਧਰ ਦੀ ਵਾਟਰ ਸਪਲਾਈ ਬ੍ਰਾਂਚ ਦੀ ਟੀਮ ਨੇ ਜ਼ੋਨ ਨੰਬਰ 2 ’ਚ ਪਾਣੀ ਦੇ ਬਿੱਲਾਂ ਦੀ ਭੁਗਤਾਨ ਨਾ ਕਰਨ ਵਾਲੇ ਚਾਰ ਡਿਫਾਲਟਰਾਂ ਦੇ ਕੁਨੈਕਸ਼ਨ ਕੱਟ ਦਿੱਤੇ ਹਨ। ਇਸ ਕਾਰਵਾਈ ਦੌਰਾਨ ਡਿਫਾਲਟਰਾਂ ਤੋਂ 1.15 ਲੱਖ ਰੁਪਏ ਦੀ ਵਸੂਲੀ ਵੀ ਕੀਤੀ ਗਈ ਹੈ। ਮੇਅਰ ਵਨੀਤ ਧੀਰ, ਕਮਿਸ਼ਨਰ ਸੰਦੀਪ ਰਿਸ਼ੀ ਤੇ ਸੰਯੁਕਤ ਕਮਿਸ਼ਨਰ ਡਾ. ਸੁਮਨਦੀਪ ਕੌਰ ਦੇ ਨਿਰਦੇਸ਼ਾਂ ਮੁਤਾਬਕ ਫਲਾਇੰਗ ਸਕੁਐਡ ਟੀਮ ਦੇ ਮੈਂਬਰ ਤੇ ਚੀਫ ਟੈਕਸ ਕੁਲੈਕਟਰ ਅਸ਼ਵਨੀ ਗਿਲ, ਸੁਪਰਡੈਂਟ ਹਰਪ੍ਰੀਤ ਵਾਲੀਆ ਨੇ ਇਹ ਕਾਰਵਾਈ ਕੀਤੀ। ਨਗਰ ਨਿਗਮ ਦੀ ਟੀਮ ਨੇ ਜ਼ੋਨ ਨੰਬਰ 2 ਦੇ ਇਲਾਕਿਆਂ ਗੋਬਿੰਦ ਨਗਰ, ਸੋਢਲ ਨਗਰ ਤੇ ਦੋਆਬਾ ਚੌਕ ’ਚ ਇਹ ਕਾਰਵਾਈ ਕੀਤੀ। ਇਸ ਦੌਰਾਨ ਏਰੀਆ ਇੰਸਪੈਕਟਰ ਰਜਿੰਦਰ ਵਿਰਦੀ, ਅਨਵਰ, ਨਵੀਨ, ਮੁਕੇਸ਼ ਤੇ ਅਨਿਲ ਵੀ ਹਾਜ਼ਰ ਸਨ।