ਚੋਰੀ ਕੀਤੇ ਗਏ ਸੋਨੇ ਤੇ ਚਾਂਦੀ ਦੇ ਗਹਿਣਿਆਂ ਸਮੇਤ ਚਾਰ ਜਣੇ ਕਾਬੂ
ਚੋਰੀ ਕੀਤੇ ਗਏ ਸੋਨੇ ਤੇ ਚਾਂਦੀ ਦੇ ਗਹਿਣਿਆਂ ਸਮੇਤ ਚਾਰ ਜਣੇ ਕਾਬੂ
Publish Date: Fri, 03 Apr 2026 09:01 PM (IST)
Updated Date: Fri, 03 Apr 2026 09:04 PM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਸਥਾਨਕ ਵਾਰਡ ਨੰਬਰ ਚਾਰ ਜੋ ਡੁਮਾਣਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਵਿਖੇ 11 ਮਾਰਚ ਤੇ 12 ਮਾਰਚ ਦੀ ਦਰਮਿਆਨੀ ਰਾਤ ਨੂੰ ਇਕ ਘਰ ਨੂੰ ਨਿਸ਼ਾਨੇ ਤੇ ਲੈ ਕੇ ਚੋਰਾਂ ਵੱਲੋਂ ਘਰ ਦੀ ਛੱਤ ਤੇ ਬਣੀ ਮਾਊਂਟੀ ਦੇ ਦਰਵਾਜ਼ੇ ਥਾਣੀਂ ਘਰ ’ਚ ਦਾਖ਼ਲ ਹੋ ਕੇ 10-11 ਤੋਲੇ ਸੋਨੇ ਦੇ ਗਹਿਣੇ, ਏਨੇ ਹੀ ਚਾਂਦੀ ਦੇ ਗਹਿਣੇ ਤੇ ਦਸ ਹਜ਼ਾਰ ਰੁਪਏ ਦੀ ਨਗਦੀ ਸਮੇਤ ਚੋਰੀ ਕਰ ਲਏ। ਘਰ ਦੀ ਮਾਲਕਣ ਧਾਰਮਿਕ ਯਾਤਰਾ ’ਤੇ ਗਈ ਹੋਈ ਸੀ। ਚੋਰੀ ਦੀ ਵਾਰਦਾਤ ਦਾ ਪਤਾ ਲੱਗਣ ’ਤੇ ਘਰ ਦੀ ਮਾਲਕਣ ਵਾਪਸ ਆ ਗਈ ਸੀ। ਉਸ ਨੇ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਜਾਣਕਾਰੀ ਦਿੰਦਿਆਂ ਸੁਖਪਾਲ ਸਿੰਘ ਡੀਐੱਸਪੀ ਸ਼ਾਹਕੋਟ ਤੇ ਕ੍ਰਿਸ਼ਨ ਗੋਪਾਲ ਐੱਸਐੱਚਓ ਨੇ ਦੱਸਿਆ ਕਿ ਏਐੱਸਆਈ ਹਰਵਿੰਦਰ ਸਿੰਘ ਵੱਲੋਂ ਪਰਚਾ ਦਰਜ ਕਰਨ ਮਗਰੋਂ ਡੂੰਘੀ ਛਾਣਬੀਣ ਕੀਤੇ ਜਾਣ ’ਤੇ ਸੁਮੀਰ ਸਿੰਘ ਪੁੱਤਰ ਰਾਜ ਕੁਮਾਰ, ਵਾਸੀ ਡੁਮਾਣਾ ਨੂੰ ਗ਼੍ਰਿਫ਼ਤਾਰ ਕਰ ਲਿਆ ਤੇ ਉਸਦੀ ਨਿਸ਼ਾਨਦੇਹੀ ’ਤੇ ਸਾਰੇ ਗਹਿਣੇ ਤੇ ਵਾਰਦਾਤ ’ਚ ਸ਼ਾਮਲ ਸਹਿ ਮੁਲਜ਼ਮਾਂ ਸਾਹਿਲ, ਵਿਜੇ ਕੁਮਾਰ ਵਾਸੀ ਡੁਮਾਣਾ (ਜਲੰਧਰ) ਤੇ ਵਰਿੰਦਰ ਪਾਲ ਵਾਸੀ ਵਾਰਡ ਨੰਬਰ ਚਾਰ ਨੂੰ ਵੀ ਕਾਬੂ ਕਰ ਲਿਆ ਗਿਆ ਤੇ ਚੋਰੀ ਕੀਤਾ ਗਿਆ ਸਾਰਾ ਸਾਮਾਨ ਵੀ ਬਰਾਮਦ ਕੀਤਾ।