ਮੀਟ ਤੇ ਚਰਬੀ ਤੋਂ ਘਿਓ ਤਿਆਰ ਕਰਨ ਵਾਲੇ ਚਾਰ ਕਾਬੂ
ਰੋਡ ਹੱਡਾ ਰੋੜੀ ਦੀ ਆੜ ਹੇਠ ਗਊ ਮਾਸ ਤੇ ਚਰਬੀ ਤੋਂ ਘਿਓ ਤਿਆਰ ਕਰ ਸਪਲਾਈ ਕਰਨ ਵਾਲੇ ਚਾਰ ਕਾਬੂ
Publish Date: Mon, 02 Mar 2026 06:22 PM (IST)
Updated Date: Mon, 02 Mar 2026 06:22 PM (IST)

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਥਾਣਾ ਗੁਰਾਇਆ ਅਧੀਨ ਪੈਂਦੀ ਪੁਲਿਸ ਚੌਕੀ ਦੁਸਾਂਝ ਕਲਾਂ ਨੇ ਕਾਲੇ ਪਿੰਡ ਕੋਟ ਗਰੇਵਾਲ ਰੋਡ ਹੱਡਾ ਰੋੜੀ ਦੀ ਆੜ ਹੇਠ ਗਊ ਮਾਸ ਦੀ ਵਿਕਰੀ ਤੇ ਗਊ ਮਾਸ ਦੀ ਚਰਬੀ ਤੋਂ ਘਿਓ ਤਿਆਰ ਕਰਕੇ ਸਪਲਾਈ ਕਰਨ ਦੇ ਮਾਮਲੇ ’ਚ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਸ਼ਿਕਾਇਤ ਹਰਸ ਭੱਲਾ ਵਾਸੀ ਮਕਾਨ ਨੰਬਰ 113, ਲਾਮੀਆਂ ਵਾਲਾ ਸਰਾਫਾ ਬਾਜ਼ਾਰ, ਫਗਵਾੜਾ ਵੱਲੋਂ ਦਿੱਤੀ ਗਈ ਸੀ। ਸ਼ਿਕਾਇਤ ਮਿਲਣ ਉਪਰੰਤ ਪੁਲਿਸ ਚੌਕੀ ਦੁਸਾਂਝ ਕਲਾਂ ਦੇ ਇੰਚਾਰਜ ਥਾਣੇਦਾਰ ਜੰਗ ਬਹਾਦਰ ਸਿੰਘ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚੇ।ਰੇਡ ਦੌਰਾਨ ਇਕ ਟਾਟਾ ਐੱਸ ਵਾਹਨ (ਪੀਬੀ-09-0153) ’ਚੋਂ 12 ਪੀਪੇ ਘਿਓ ਦੇ ਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ। ਹੈਰਾਨੀ ਦੀ ਗੱਲ ਹੈ ਕਿ ਵਾਹਨ ’ਤੇ “ਸਵ ਵਾਹਨ ਗਊਸ਼ਾਲਾ” ਲਿਖਿਆ ਹੋਇਆ ਸੀ, ਜਿਸ ਰਾਹੀਂ ਘਿਓ ਦੀ ਸਪਲਾਈ ਕੀਤੀ ਜਾ ਰਹੀ ਸੀ। ਮੌਕੇ ’ਤੇ ਅਵਤਾਰ ਚੰਦ ਉਰਫ ਭਲਵਾਨ ਵਾਸੀ ਕੋਟ ਗਰੇਵਾਲ, ਸੁਲੈਮਾਨ ਉਰਫ ਸੁਲਤਾਨ ਵਾਸੀ ਚੁਰੰਬਾ ਥਾਣਾ ਬਸਦੇਪੁਰ ਜ਼ਿਲ੍ਹਾ ਮੁੰਗੇਰ (ਬਿਹਾਰ), ਅਮਜਦ ਵਾਸੀ ਅਲੀ ਚੁੰਗੀ ਜ਼ਿਲ੍ਹਾ ਸਹਾਰਨਪੁਰ (ਯੂਪੀ) ਤੇ ਬਲਾਲ ਵਾਸੀ ਕੁੰਡ ਕਲਾਂ ਥਾਣਾ ਗੋਗੋ ਜ਼ਿਲ੍ਹਾ ਸਹਾਰਨਪੁਰ (ਯੂਪੀ) ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤੇ ਸਬੰਧਤ ਐਕਟਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।