ਹਵੇਲੀ ’ਚੋਂ ਮੱਝ ਸਮੇਤ ਤਿੰਨ ਪਸ਼ੂ ਚੋਰੀ
ਸੰਵਾਦ ਸੂਤਰ, ਜਾਗਰਣ, ਭੋਗਪੁਰ
Publish Date: Fri, 27 Mar 2026 11:09 PM (IST)
Updated Date: Fri, 27 Mar 2026 11:14 PM (IST)
ਸੰਵਾਦ ਸੂਤਰ, ਜਾਗਰਣ, ਭੋਗਪੁਰ : ਭੋਗਪੁਰ ਦੇ ਨੇੜਲੇ ਪਿੰਡ ਰਾਸਤਗੋ ’ਚ ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਇਕ ਹਵੇਲੀ ’ਚ ਪਸ਼ੂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਇਕ ਮੱਝ, ਦੋ ਝੋਟੀਆਂ ਤੇ ਇਕ ਕੱਟੀ ਚੋਰੀ ਕਰ ਕੇ ਫਰਾਰ ਹੋ ਗਏ। ਇਸ ਘਟਨਾ ਮਗਰੋਂ ਪੂਰੇ ਪਿੰਡ ’ਚ ਦਹਿਸ਼ਤ ਦਾ ਮਾਹੌਲ ਹੈ। ਪੀੜਤ ਸੁਬੇਗ ਸਿੰਘ ਤੇ ਜਗਜੀਤ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਦੇਰ ਰਾਤ ਹਵੇਲੀ ਵਿਚ ਦਾਖਲ ਹੋ ਕੇ ਵਾਰਦਾਤ ਅੰਜਾਮ ਦਿੱਤਾ ਤੇ ਫਰਾਰ ਹੋ ਗਏ।
ਇਸ ਘਟਨਾ ਸਬੰਧੀ ਦੋਵੇਂ ਭਰਾਵਾਂ ਨੇ ਸਬੰਧਤ ਥਾਣੇ ’ਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਪੀੜਤਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਛੇਤੀ ਤੋਂ ਛੇਤੀ ਚੋਰਾਂ ਦਾ ਪਤਾ ਲਾਇਆ ਜਾਵੇ ਤੇ ਮੁਲਜ਼ਮਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।