ਫੋਰਟਿਸ ਨੇ ਸਟ੍ਰੋਕ ਮਰੀਜ਼ ਨੂੰ ਨਵੀਂ ਤਕਨੀਕ ਨਾਲ ਬਚਾਇਆ
ਫੋਰਟਿਸ ਨੇ 45 ਸਾਲਾ ਸਟ੍ਰੋਕ ਮਰੀਜ਼ ਨੂੰ ਨਵੀਂ ਤਕਨੀਕ ਨਾਲ ਬਚਾਇਆ
Publish Date: Thu, 16 Apr 2026 07:13 PM (IST)
Updated Date: Thu, 16 Apr 2026 07:15 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਫੋਰਟਿਸ ਹਸਪਤਾਲ ਦੇ ਡਾਕਟਰਾਂ ਨੇ ਸਮੇਂ ਸਿਰ ਇਲਾਜ ਕਰਦੇ ਹੋਏ ਇੱਕ 45 ਸਾਲਾ ਸਟ੍ਰੋਕ ਮਰੀਜ਼ ਦੀ ਜਾਨ ਬਚਾਈ। ਇਹ ਮਾਮਲਾ ਸਟ੍ਰੋਕ ਦੇ ਇਲਾਜ ਵਿੱਚ ‘ਗੋਲਡਨ ਆਵਰ’ ਦੀ ਅਹਿਮੀਅਤ ਨੂੰ ਫਿਰ ਸਾਬਤ ਕਰਦਾ ਹੈ। ਪਹਿਲਾਂ ਉਸਨੂੰ ਅੰਮ੍ਰਿਤਸਰ ਦੇ ਹਸਪਤਾਲ ਵਿਚ ਦਾਖਲ ਕਰਕੇ ਥ੍ਰੋਮਬੋਲਾਈਸਿਸ (ਕਲਾਟ ਘੁਲਾਉਣ ਵਾਲੀ ਥੈਰੇਪੀ) ਦਿੱਤੀ ਗਈ ਪਰ ਸੁਧਾਰ ਨਾ ਹੋਣ ਕਾਰਨ ਉਸ ਨੂੰ ਫੋਰਟਿਸ ਜਲੰਧਰ ਰੈਫਰ ਕੀਤਾ ਗਿਆ। ਇੱਥੇ ਪੁੱਜਣ ਤੋਂ ਪਹਿਲਾਂ ਹੀ ਸਟ੍ਰੋਕ ਟੀਮ ਤਿਆਰ ਕਰ ਲਈ ਗਈ ਸੀ। ਐਡਵਾਂਸਡ ਇਮੇਜਿੰਗ ’ਚ ਦਿਮਾਗ ਦੀਆਂ ਵੱਡੀਆਂ ਨਾੜੀਆਂ ਵਿੱਚ ਰੁਕਾਵਟ ਸਾਹਮਣੇ ਆਈ। ਇਸ ਤੋਂ ਬਾਅਦ ਡਾਕਟਰਾਂ ਨੇ ਐਮਰਜੈਂਸੀ ਮਕੈਨਿਕਲ ਥ੍ਰੋਮਬੈਕਟੋਮੀ ਕਰਨ ਦਾ ਫੈਸਲਾ ਕੀਤਾ। ਇਹ ਘੱਟ ਚੀਰ-ਫਾੜ ਵਾਲੀ ਪ੍ਰਕਿਰਿਆ ਸਿਰਫ 45 ਮਿੰਟਾਂ ਵਿੱਚ ਪੂਰੀ ਕੀਤੀ ਗਈ। ਫੋਰਟਿਸ ਹਸਪਤਾਲ ਦੇ ਇੰਟਰਵੈਂਸ਼ਨਲ ਨਿਊਰੋਲੋਜਿਸਟ ਡਾ. ਤ੍ਰਿਮਾਨ ਸਿੰਘ ਸਿਕੰਦ ਨੇ ਕਿਹਾ ਕਿ ਵੱਡੀਆਂ ਨਾੜੀਆਂ ਵਿੱਚ ਰੁਕਾਵਟ ਵਾਲੇ ਸਟ੍ਰੋਕ ਵਿੱਚ ਕਈ ਵਾਰ ਸਿਰਫ਼ ਦਵਾਈ ਕਾਫ਼ੀ ਨਹੀਂ ਹੁੰਦੀ ਤੇ ਮਕੈਨਿਕਲ ਤਰੀਕੇ ਨਾਲ ਕਲਾਟ ਹਟਾਉਣਾ ਲਾਜ਼ਮੀ ਬਣ ਜਾਂਦਾ ਹੈ। ਪ੍ਰਕਿਰਿਆ ਤੋਂ 24 ਘੰਟਿਆਂ ਵਿੱਚ ਮਰੀਜ਼ ਦੀ ਹਾਲਤ ਵਿੱਚ ਵੱਡਾ ਸੁਧਾਰ ਆਇਆ ਅਤੇ ਤਿੰਨ ਦਿਨਾਂ ਵਿੱਚ ਉਸਨੂੰ ਛੁੱਟੀ ਦੇ ਦਿੱਤੀ ਗਈ। ਡਿਸਚਾਰਜ ਸਮੇਂ ਉਹ ਗੱਲਬਾਤ ਕਰਨ, ਸਮਝਣ ਅਤੇ ਹਲਕੀ ਸਹਾਇਤਾ ਨਾਲ ਤੁਰਨ ਦੇ ਯੋਗ ਸੀ।