ਫੋਰਟਿਸ ਹਸਪਤਾਲ ’ਚ ਗੁਰਦੇ ਦੀਆਂ ਬਿਮਾਰੀਆਂ ਬਾਰੇ ਹੈਲਥ ਟਾਕ
ਫੋਰਟਿਸ ਜਲੰਧਰ ਨੇ ਗੁਰਦੇ ਦੀਆਂ ਬਿਮਾਰੀਆਂ ਬਾਰੇ ਸਿਹਤ ਗੱਲਬਾਤ ਕੀਤੀ
Publish Date: Thu, 12 Mar 2026 08:40 PM (IST)
Updated Date: Thu, 12 Mar 2026 08:42 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਵਿਸ਼ਵ ਕਿਡਨੀ ਦਿਵਸ ਦੇ ਮੌਕੇ ਫੋਰਟਿਸ ਹਸਪਤਾਲ ਜਲੰਧਰ ਨੇ ਗੁਰਦੇ ਦੀ ਸਿਹਤ ਬਾਰੇ ਜਾਗਰੂਕਤਾ ਲਈ ਸਿਹਤ ਗੱਲਬਾਤ (ਹੈਲਥ ਟਾਕ) ਕੀਤੀ। ਸੈਸ਼ਨ ਦੀ ਅਗਵਾਈ ਹਸਪਤਾਲ ਦੇ ਡਾਇਰੈਕਟਰ ਤੇ ਸੀਨੀਅਰ ਕੰਸਲਟੈਂਟ ਨੈਫਰੋਲਾਜੀ ਤੇ ਗੁਰਦਾ ਟਰਾਂਸਪਲਾਂਟ ਡਾ. ਰਾਜੀਵ ਭਾਟੀਆ ਤੇ ਡਾਇਰੈਕਟਰ ਤੇ ਸੀਨੀਅਰ ਕੰਸਲਟੈਂਟ ਨੈਫਰੋਲਾਜੀ ਤੇ ਕਿਡਨੀ ਟਰਾਂਸਪਲਾਂਟ ਡਾ. ਅਜੇ ਮਰਵਾਹਾ ਨੇ ਕੀਤੀ। ਇਹ ਗੱਲਬਾਤ ਗੁਰਦੇ ਦੀ ਬਿਮਾਰੀ ਦਾ ਜਲਦੀ ਪਤਾ ਲਗਾਉਣ, ਜੀਵਨ ਸ਼ੈਲੀ ਸੋਧਣ ਤੇ ਰੋਕਥਾਮ 'ਤੇ ਕੇਂਦ੍ਰਿਤ ਸੀ। ਪ੍ਰੋਗਰਾਮ ’ਚ ਮੁੱਖ ਮਹਿਮਾਨ ਵਜੋਂ ਸਿਵਲ ਸਰਜਨ ਡਾ. ਰਾਜੇਸ਼ ਗਰਗ ਪੁੱਜੇ।
ਸਮਾਗਮ ’ਚ ਲੰਬੇ ਸਮੇਂ ਦੇ ਡਾਇਲਸਿਸ ਤੇ ਗੁਰਦੇ ਟ੍ਰਾਂਸਪਲਾਂਟ ਸਰਵਾਈਵਰਾਂ ਨਾਲ-ਨਾਲ ਮ੍ਰਿਤਕ ਅੰਗ ਦਾਨੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਡਾ. ਰਾਜੀਵ ਭਾਟੀਆ ਨੇ ਕਿਹਾ ਕਿ ਜਾਗਰੂਕਤਾ ਤੇ ਨਿਯਮਤ ਜਾਂਚ ਗੁਰਦੇ ਦੀ ਬਿਮਾਰੀ ਰੋਕਣ ਲਈ ਮਹੱਤਵਪੂਰਨ ਹੈ। ਡਾ. ਮਰਵਾਹਾ ਨੇ ਜੋੜਿਆ ਕਿ ਰੋਕਥਾਮ ਸਭ ਤੋਂ ਪ੍ਰਭਾਵਸ਼ਾਲੀ ਹੈ ਤੇ ਅਸੀਂ ਲੋਕਾਂ ਨੂੰ ਅੰਗ ਦਾਨ ਲਈ ਪ੍ਰੇਰਿਤ ਕਰਨਾ ਚਾਹੁੰਦੇ ਹਾਂ। ਹਸਪਤਾਲ ਦੇ ਕੰਸਟਲੈਂਟ ਯੂਰੋਲਾਜਿਸਟ ਤੇ ਕਿਡਨੀ ਟਰਾਂਸਪਲਾਂਟ ਓਂਕਾਰ ਸਿੰਘ ਨੇ ਕਿਹਾ, ‘ਅੰਗ ਦਾਨ ਜ਼ਿੰਦਗੀਆਂ ਬਦਲ ਸਕਦਾ ਹੈ। ਸਮਾਗਮ ’ਚ ਡਾਇਲਸਿਸ ਮਰੀਜ਼ਾਂ ਤੇ ਦਾਨੀ ਪਰਿਵਾਰਾਂ ਨੇ ਆਪਣੀਆਂ ਕਹਾਣੀਆਂ ਸਾਂਝੀਆਂ ਕੀਤੀਆਂ, ਜਿਨ੍ਹਾਂ ਨੇ ਦੱਸਿਆ ਕਿ ਸਹੀ ਸਮੇਂ ਇਲਾਜ ਤੇ ਅੰਗ ਦਾਨ ਜੀਵਨ ਬਚਾਉਣ ’ਚ ਕਿੰਨਾ ਮਹੱਤਵਪੂਰਨ ਹੈ।