ਸਾਬਕਾ ਪ੍ਰਧਾਨ ਨੇ ਮੰਦਰ ਨੂੰ ਸਬਮਰਸੀਬਲ ਮੋਟਰ ਕੀਤੀ ਭੇਟ
ਸਾਬਕਾ ਪ੍ਰਧਾਨ ਰਿਹਾਨ ਨੇ ਵਾਲਮੀਕਿ ਮੰਦਰ ਨੂੰ ਸਬਮਰਸੀਬਲ ਮੋਟਰ ਕੀਤੀ ਭੇਟ
Publish Date: Tue, 14 Apr 2026 07:46 PM (IST)
Updated Date: Tue, 14 Apr 2026 07:48 PM (IST)

-ਇਕਲਵਿਆ ਨੌਜਵਾਨ ਸਭਾ ਨੇ ਰਿਹਾਨ ਪਰਿਵਾਰ ਦਾ ਕੀਤਾ ਧੰਨਵਾਦ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਸਥਾਨਕ ਮੁਹੱਲਾ ਬਾਗਵਾਲਾ ਸਥਿਤ ਭਗਵਾਨ ਵਾਲਮੀਕਿ ਮੰਦਰ ’ਚ ਪਾਣੀ ਵਾਲੀ ਮੋਟਰ ਸੜ ਜਾਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਨੂੰ ਦੇਖਦੇ ਹੋਏ ਨਗਰ ਪੰਚਾਇਤ ਸ਼ਾਹਕੋਟ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਐੱਮਸੀ ਸਤੀਸ਼ ਰਿਹਾਨ ਅਤੇ ਯੂਥ ਆਗੂ ਬੱਬਲੂ ਰਿਹਾਨ ਵੱਲੋਂ ਆਪਣੀ ਨੇਕ ਕਮਾਈ ਵਿੱਚੋਂ ਮੁਹੱਲੇ ਦੇ ਲੋਕਾਂ ਦੀ ਸਹੂਲਤ ਲਈ ਇੱਕ ਨਵੀਂ ਸਬਮਰਸੀਬਲ ਮੋਟਰ ਭੇਟ ਕੀਤੀ ਗਈ। ਇਸ ਸਬੰਧੀ ਇਕਲਵਿਆ ਨੌਜਵਾਨ ਸਭਾ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਮੰਦਰ ਦੀ ਪੁਰਾਣੀ ਮੋਟਰ ਖਰਾਬ ਹੋ ਕੇ ਸੜ ਗਈ ਸੀ। ਮੰਦਰ ਵਿੱਚ ਪਾਣੀ ਦੀ ਸਪਲਾਈ ਠੱਪ ਹੋਣ ਕਾਰਨ ਰੋਜ਼ਾਨਾ ਦੇ ਧਾਰਮਿਕ ਕਾਰਜਾਂ ਅਤੇ ਆਸ-ਪਾਸ ਦੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਦੋਂ ਇਹ ਮਾਮਲਾ ਸਾਬਕਾ ਪ੍ਰਧਾਨ ਸਤੀਸ਼ ਰਿਹਾਨ ਦੇ ਧਿਆਨ ਵਿੱਚ ਲਿਆਂਦਾ ਗਿਆ, ਤਾਂ ਉਨ੍ਹਾਂ ਨੇ ਬਿਨਾਂ ਕਿਸੇ ਦੇਰੀ ਤੋਂ ਤੁਰੰਤ ਨਵੀਂ ਸਬਮਰਸੀਬਲ ਮੋਟਰ ਦਾ ਪ੍ਰਬੰਧ ਕਰਕੇ ਦਿੱਤਾ ਤਾਂ ਜੋ ਲੋਕਾਂ ਨੂੰ ਗਰਮੀ ਦੇ ਮੌਸਮ ਵਿੱਚ ਪਾਣੀ ਦੀ ਕਿੱਲਤ ਨਾਲ ਨਾ ਜੂਝਣਾ ਪਵੇ। ਸਾਬਕਾ ਪ੍ਰਧਾਨ ਸਤੀਸ਼ ਰਿਹਾਨ ਨੇ ਕਿਹਾ ਕਿ ਸ਼ਾਹਕੋਟ ਅਤੇ ਮੁਹੱਲਾ ਬਾਗਵਾਲਾ ਦੇ ਵਸਨੀਕ ਉਨ੍ਹਾਂ ਦਾ ਆਪਣਾ ਪਰਿਵਾਰ ਹਨ। ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਕੋਈ ਤਕਲੀਫ਼ ਹੋਵੇ ਤਾਂ ਉਸਦਾ ਹੱਲ ਕਰਨਾ ਸਾਡਾ ਫ਼ਰਜ਼ ਬਣਦਾ ਹੈ। ਇਸ ਮੌਕੇ ਮੁਹੱਲਾ ਨਿਵਾਸੀਆਂ ਵੱਲੋਂ ਸਾਬਕਾ ਪ੍ਰਧਾਨ ਸਤੀਸ਼ ਰਿਹਾਨ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਸੋਢੀ ਵਾਲੀਆ, ਦਰੋਗਾ ਮੱਟੂ, ਲਵ ਸਹੋਤਾ, ਸੋਨੂੰ ਹੰਸ, ਬੰਟੀ ਹੰਸ, ਰਾਜ ਕੁਮਾਰ ਗਿੱਲ, ਜੈ ਮੱਟੂ, ਲਲਿਤ ਵਾਲੀਆ, ਰਵੀ ਹੰਸ, ਸੰਜੀਵ ਹੰਸ, ਕੁਲਵਿੰਦਰ ਹੰਸ, ਮਹਿੰਦਰਪਾਲ ਮੱਟੂ, ਸ਼ਿੰਦਰਪਾਲ ਮੱਟੂ, ਰਾਜ ਕੁਮਾਰ ਮੱਟੂ, ਰਵੀ ਮੱਟੂ, ਸੌਰਵ ਗਿੱਲ ਆਦਿ ਹਾਜ਼ਰ ਸਨ।