ਫੂਡ ਸੇਫਟੀ ਟੀਮ ਵੱਲੋਂ ਖਾਦ ਪਦਾਰਥ ਦੁਕਾਨਾਂ ਤੇ ਢਾਬਿਆਂ ਦੀ ਚੈਕਿੰਗ
ਫੂਡ ਸੇਫਟੀ ਟੀਮ ਵੱਲੋਂ ਬੱਸ ਸਟੈਂਡ ਤੇ ਆਲੇ ਦੁਆਲੇ ਦੇ ਖਾਦ ਪਦਾਰਥ ਦੁਕਾਨਾਂ ਤੇ ਢਾਬਿਆਂ ਦੀ ਚੈੱਕਿੰਗ
Publish Date: Thu, 08 Jan 2026 06:51 PM (IST)
Updated Date: Thu, 08 Jan 2026 06:54 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਫੂਡ ਸੇਫਟੀ ਟੀਮ ਵੱਲੋਂ ਸ਼ਹਿਰ ਦੇ ਬੱਸ ਸਟੈਂਡ ਅੰਦਰ ਤੇ ਬਾਹਰ ਤੋਂ ਵੱਖ-ਵੱਖ ਖਾਦ ਪਦਾਰਥ ਦੀਆਂ ਦੁਕਾਨਾਂ ਤੇ ਢਾਬਿਆਂ ਤੋਂ 6 ਖਾਦ ਪਦਾਰਥਾਂ ਦੇ ਸੈਂਪਲ ਭਰੇ ਗਏ। ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਫੂਡ ਸੇਫਟੀ ਅਫਸਰ ਰਾਸ਼ੂ ਮਹਾਜਨ ਵੱਲੋਂ ਖਾਦ ਪਦਾਰਥ ਵਾਲੀਆਂ ਦੁਕਾਨਾਂ ਤੇ ਢਾਬਿਆਂ ’ਤੇ ਕਾਰਵਾਈ ਕਰਦਿਆਂ ਪੱਕਾ ਹੋਇਆ ਤੇਲ, ਕੋਲ੍ਡ ਡਰਿੰਕ, ਪੈੱਟੀ, ਬਣੀ ਹੋਈ ਦਾਲਾਂ, ਕੜ੍ਹੀ ਤੇ ਚਿੱਲੀ ਸੋਸ ਆਦਿ ਦੇ ਇਨਫੋਰਸਮੈਂਟ/ਲੀਗਲ ਸੈਂਪਲ ਲਏ ਗਏ। ਇਹ ਸੈਂਪਲ ਨਿਰੀਖਣ ਲਈ ਸਟੇਟ ਫੂਡ ਲੈਬੋਰਟਰੀ ਖਰੜ ਭੇਜ ਦਿੱਤੇ ਗਏ ਹਨ। ਫੂਡ ਲੈਬੋਰਟਰੀ ਤੋਂ ਰਿਪੋਰਟ ਪ੍ਰਾਪਤ ਹੋਣ ’ਤੇ ਫੂਡ ਸੇਫਟੀ ਤੇ ਸਟੈਂਡਰਡ ਐਕਟ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਡਾ. ਸੁਖਵਿੰਦਰ ਸਿੰਘ ਨੇ ਫੂਡ ਵਿਕਰੇਤਾਵਾ ਨੂੰ ਲਾਇਸੈਂਸ ਤੇ ਰਜਿਸਟ੍ਰੇਸ਼ਨ ਬਣਾਉਣ ਦੀ ਅਪੀਲ ਕੀਤੀ ਤੇ ਕਿਹਾ ਕਿ ਆਮ ਲੋਕਾਂ ਨੂੰ ਸਾਫ ਸੁਥਰੇ ਖਾਧ ਪਦਾਰਥ ਮੁਹੱਈਆ ਕਰਵਾਏ ਜਾਣ ਤੇ ਖਾਦ ਪਦਾਰਥਾਂ ’ਚ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਨਾ ਕੀਤੀ ਜਾਵੇ ਉਨ੍ਹਾਂ ਫੂਡ ਵਿਕਰੇਤਾਵਾਂ ਨੂੰ ਕਿਹਾ ਕਿ ਫੂਡ ਸੇਫਟੀ ਨਿਜ਼ਮਾਂ ਦੀ ਪਾਲਣਾ ਕਰਨ ਤੇ ਐਕਟ ਦੀਆਂ ਵਿਵਸਥਾਵਾਂ ਸਬੰਧੀ ਸੁਰੱਖਿਆ, ਗੁੱਣਵਤਾ ਮਾਪਦੰਡ ਤੇ ਸਾਫ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਫੂਡ ਤੇ ਸਟੈਂਡਰਡ ਐਕਟ ਤਹਿਤ ਸਟੈਂਡਰਡ ਦੇ ਖਾਦ ਪਦਾਰਥ ਹੀ ਵੇਚਣ ਤੇ ਮਿਲਾਵਟੀ ਖਾਦ ਪਦਾਰਥ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡਾ. ਸੁਖਵਿੰਦਰ ਸਿੰਘ ਨੇ ਕਿਹਾ ਕਿ ਲੋਕਾ ਨੂੰ ਸੁਰੱਖਿਅਤ, ਸਿਹਤਮੰਦ ਤੇ ਸੁੱਧ ਭੋਜਨ ਮਿਲਣਾ ਹੀ ਸਾਡੀ ਤਰਜੀਹ ਹੈ ਤੇ ਇਸ ਨੂੰ ਯਕੀਨੀ ਬਣਾਉਣ ਲਈ ਜਾਂਚ ਮੁਹਿੰਮ ਜਾਰੀ ਰੱਖੀ ਜਾਵੇਗੀ।