ਧੁੰਦ ਤੇ ਸੀਤ ਲਹਿਰ ਵਧਾਏਗੀ ਪਰੇਸ਼ਾਨੀ
ਜਾਸ, ਜਲੰਧਰ : ਨਵੇਂ
Publish Date: Fri, 02 Jan 2026 10:07 PM (IST)
Updated Date: Fri, 02 Jan 2026 10:11 PM (IST)
ਜਾਸ, ਜਲੰਧਰ : ਨਵੇਂ ਵਰ੍ਹੇ ਦੇ ਸਵਾਗਤ ਮਗਰੋਂ ਸ਼ਹਿਰ ਦੇ ਵਾਸੀਆਂ ਨੂੰ ਸੰਘਣੀ ਧੁੰਦ ਤੇ ਸੀਤ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਨੇ ਪਹਿਲਾਂ ਹੀ ਸੰਤਰੀ ਅਲਰਟ ਜਾਰੀ ਕਰ ਚੁੱਕਾ ਹੈ। ਸ਼ੁੱਕਰਵਾਰ ਦੀ ਗੱਲ ਕਰੀਏ ਤਾਂ ਸਵੇਰੇ ਧੁੰਦ ਛਾਈ ਹੋਈ ਸੀ। ਸੂਰਜ ਨਿਕਲਣ ਮਗਰੋਂ ਵੀ ਸੀਤ ਲਹਿਰ ਜਾਰੀ ਸੀ। ਆਉਣ ਵਾਲੇ ਦਿਨਾਂ ’ਚ ਮੀਂਹ ਪੈਣ ਦੀ ਸੰਭਾਵਨਾ ਨਹੀਂ। ਮੌਸਮ ਵਿਭਾਗ ਅਨੁਸਾਰ, ਇਸ ਸਮੇਂ ਉੱਤਰੀ ਪਾਕਿਸਤਾਨ ਤੇ ਅਫਗਾਨਿਸਤਾਨ ਤੇ ਪੱਛਮੀ ਗੜਬੜੀ ਬਣੀ ਹੋਈ ਹੈ, ਜੋ ਉਪਰੀ ਵਾਤਾਵਰਨ ’ਚ ਸਰਗਰਮ ਹੈ। ਇਸ ਕਾਰਨ ਠੰਢੀਆਂ ਹਵਾਵਾਂ ਚੱਲ ਰਹੀਆਂ ਹਨ। ਆਉਣ ਵਾਲੇ ਦਿਨਾਂ ’ਚ ਠੰਢ ਹੋਰ ਵਧੇਗੀ ਤੇ ਸੰਘਣ ਧੁੰਦ ਲੋਕਾਂ ਲਈ ਮੁਸੀਬਤ ਵਧਾ ਸਕਦੀ ਹੈ। ਆਉਣ ਵਾਲੇ ਦਿਨਾਂ ’ਚ ਘੱਟੋ-ਘੱਟ ਤਾਪਮਾਨ ਛੇ ਡਿਗਰੀ ਤੱਕ ਪੁੱਜ ਸਕਦਾ ਹੈ। ਸ਼ੁੱਕਰਵਾਰ ਨੂੰ ਘੱਟੋ-ਘੱਟ ਤਾਪਮਾਨ 8 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 14 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ।