ਮੇਹਰ ਚੰਦ ਕਾਲਜ ’ਚ ਖੇਡੀ ਫੁੱਲਾਂ ਨਾਲ ਹੋਲੀ
ਮੇਹਰ ਚੰਦ ਪੌਲੀਟੈਕਨਿਕ ਕਾਲਜ ’ਚ ਫੁੱਲਾਂ ਦੀ ਹੋਲੀ ਮਨਾਈ
Publish Date: Thu, 05 Mar 2026 06:16 PM (IST)
Updated Date: Thu, 05 Mar 2026 06:20 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮੇਹਰ ਚੰਦ ਪੌਲੀਟੈਕਨਿਕ ਕਾਲਜ ’ਚ ਐਡਮਿਨ ਸਟਾਫ ਵੱਲੋਂ ਫੁੱਲਾਂ ਨਾਲ ਹੋਲੀ ਖੇਡੀ ਗਈ। ਇਹ ਸਮਾਗਮ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਰਹਿਨੁਮਾਈ ਹੇਠ ਕਰਵਾਇਆ। ਇਸ ਮੌਕੇ ਸਟਾਫ ਮੈਂਬਰਾਂ ਨੇ ਇਕ-ਦੂਜੇ ਨੂੰ ਫੁੱਲਾਂ ਨਾਲ ਹੋਲੀ ਦੀਆਂ ਮੁਬਾਰਕਾਂ ਦਿੱਤੀਆਂ ਤੇ ਪਿਆਰ, ਭਾਈਚਾਰੇ ਤੇ ਏਕਤਾ ਦਾ ਸੰਦੇਸ਼ ਦਿੱਤਾ। ਰੰਗਾਂ ਦੀ ਬਜਾਏ ਫੁੱਲਾਂ ਨਾਲ ਮਨਾਈ ਗਈ ਇਹ ਹੋਲੀ ਪ੍ਰਕ੍ਰਿਤੀ ਪ੍ਰੇਮ ਤੇ ਵਾਤਾਵਰਨ ਸੁਰੱਖਿਆ ਵੱਲ ਇਕ ਸ਼ਲਾਘਾਯੋਗ ਕਦਮ ਸੀ। ਸਮਾਗਮ ਦੌਰਾਨ ਸਭ ਨੂੰ ਗੁਜੀਆ ਵੀ ਖਿਲਾਈ ਗਈ ਤੇ ਮਿਠਾਸ ਨਾਲ ਤਿਉਹਾਰ ਦੀ ਖੁਸ਼ੀ ਸਾਂਝੀ ਕੀਤੀ ਗਈ। ਡਾ. ਜਗਰੂਪ ਸਿੰਘ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਸੰਸਥਾ ’ਚ ਸਹਿਯੋਗ ਤੇ ਸਕਾਰਾਤਮਕ ਵਾਤਾਵਰਨ ਨੂੰ ਮਜ਼ਬੂਤ ਕਰਦੇ ਹਨ। ਅੰਤ ’ਚ ਸਾਰਿਆਂ ਨੇ ਮਿਲ ਕੇ ਹੋਲੀ ਦੀਆਂ ਵਧਾਈਆਂ ਸਾਂਝੀਆਂ ਕੀਤੀਆਂ ਤੇ ਸੰਸਥਾ ਦੀ ਤਰੱਕੀ ਲਈ ਸ਼ੁਭ ਕਾਮਨਾਵਾਂ ਪ੍ਰਗਟ ਕੀਤੀਆਂ।