ਪ੍ਰਭੂ ਪ੍ਰੇਮ ਦੇ ਭੁੱਖੇ ਹਨ : ਮੇਧਾਵੀ ਭਾਰਤੀ
ਮਹਾ ਸ਼ਿਵਰਾਤਰੀ ਮੌਕੇ ਪੰਜ ਦਿਨਾਂ ਸ਼ਿਵ ਕਥਾ ਕਰਵਾਈ, ਸੈਂਕੜੇ ਸ਼ਰਧਾਲੂ ਸ਼ਾਮਲ
Publish Date: Fri, 06 Feb 2026 06:34 PM (IST)
Updated Date: Fri, 06 Feb 2026 06:38 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦਿਵਿਯ ਜਯੋਤੀ ਜਾਗ੍ਰਤੀ ਸੰਸਥਾਨ ਤੇ ਸ਼੍ਰੀ ਗੀਤਾ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਗੀਤਾ ਮੰਦਰ, ਅਰਬਨ ਐਸਟੇਟ ਫੇਜ਼-1 ’ਚ ਮਹਾ ਸ਼ਿਵਰਾਤਰੀ ਸਬੰਧੀ ਪੰਜ ਦਿਨਾਂ ਭਗਵਾਨ ਸ਼ਿਵ ਕਥਾ ਕਰਵਾਈ ਜਾ ਰਹੀ ਹੈ, ਜਿਸ ’ਚ ਸੈਂਕੜਿਆਂ ਦੀ ਗਿਣਤੀ ’ਚ ਸ਼ਰਧਾਲੂ ਹਾਜ਼ਰੀ ਭਰ ਰਹੇ ਹਨ। ਕਥਾ ਦੇ ਤੀਜੇ ਦਿਨ ਗੁਰਦੇਵ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ਿਆ ਸਾਧਵੀ ਮੇਧਾਵੀ ਭਾਰਤੀ ਨੇ ਕਿਹਾ ਕਿ ਪਰਮਾਤਮਾ ਭਗਤਾਂ ਦੇ ਪ੍ਰੇਮ ਵਸ਼ ਸਾਕਾਰ ਰੂਪ ਧਾਰਨ ਕਰਦੇ ਹਨ ਤੇ ਪ੍ਰਭੂ ਪ੍ਰੇਮ ਦੇ ਭੁੱਖੇ ਹਨ। ਉਨ੍ਹਾਂ ਨੇ ਭਗਤੀ ਰਾਹੀਂ ਬ੍ਰਹਮ ਗਿਆਨ ਦੀ ਪ੍ਰਾਪਤੀ ’ਤੇ ਜ਼ੋਰ ਦਿੱਤਾ। ਸਾਧਵੀ ਨੇ ਕਿਹਾ ਕਿ ਭਗਵਾਨ ਸ਼ਿਵ ਦਾ ਤੀਜਾ ਨੇਤਰ ਮਨੁੱਖ ਨੂੰ ਪੂਰਨ ਗੁਰੂ ਦੀ ਸ਼ਰਨ ਲੈ ਕੇ ਅੰਦਰਲੀ ਬ੍ਰਹਮ ਸੱਤਾ ਦਾ ਅਨੁਭਵ ਕਰਨ ਦੀ ਪ੍ਰੇਰਣਾ ਦਿੰਦਾ ਹੈ। ਕਥਾ ਦੇ ਅੰਤ ’ਚ ਪ੍ਰਭੂ ਦੀ ਆਰਤੀ ਕੀਤੀ ਗਈ ਤੇ ਸਾਧਵੀਆਂ ਵੱਲੋਂ ਸ਼ਿਵਮਯ ਭਜਨ ਗਾਏ ਗਏ। ਇਸ ਮੌਕੇ ਮੰਦਰ ਪ੍ਰਬੰਧਕਾਂ ਸਮੇਤ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਸ਼ਖਸੀਅਤਾਂ ਹਾਜ਼ਰ ਰਹੀਆਂ।