ਦੇਹ ਵਪਾਰ ਦੇ ਦੋਸ਼ ’ਚ ਪੰਜ ਔਰਤਾਂ ਕਾਬੂ
ਦੇਹ ਵਪਾਰ ਦੇ ਦੋਸ਼ ’ਚ ਪੰਜ ਔਰਤਾਂ ਕਾਬੂ
Publish Date: Thu, 08 Jan 2026 06:34 PM (IST)
Updated Date: Fri, 09 Jan 2026 04:09 AM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ-ਛੇ ਦੀ ਪੁਲਿਸ ਨੇ ਮੁਖ਼ਬਰ ਦੀ ਇਤਲਾਹ ’ਤੇ ਬੱਸ ਸਟੈਂਡ ਲਾਗੇ ਗਾਹਕ ਦੀ ਉਡੀਕ ਕਰ ਰਹੀਆਂ ਦੇਹ ਵਪਾਰ ਦੇ ਧੰਦੇ ’ਚ ਸ਼ਾਮਲ ਪੰਜ ਔਰਤਾਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰ ਨੇ ਇਤਲਾਹ ਦਿੱਤੀ ਸੀ, ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਏਸੀਪੀ ਪੀਬੀਆਈ ਹੋਮੀ ਸਾਈਡ ਫੋਰੈਨਸਿਕ ਕਮਲੇਸ਼ ਕੌਰ ਨੇ ਪੁਲਿਸ ਪਾਰਟੀ ਸਮੇਤ ਦੱਸੀ ਹੋਈ ਥਾਂ ’ਤੇ ਛਾਪਾਮਾਰੀ ਕਰ ਕੇ ਮੌਕੇ ਤੋਂ ਪੰਜ ਔਰਤਾਂ ਨੂੰ ਇਤਰਾਜ਼ਯੋਗ ਸਾਮਾਨ ਸਮੇਤ ਗ੍ਰਿਫ਼ਤਾਰ ਕਰ ਲਿਆ। ਫੜੀਆਂ ਗਈਆਂ ਔਰਤਾਂ ਦੀ ਪਛਾਣ ਵੀਨਾ, ਸੰਗੀਤਾ ਦੋਵੇਂ ਵਾਸੀ ਮੰਗੂ ਬਸਤੀ, ਪੰਮੀ ਸ਼ਰਮਾ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ, ਪ੍ਰੀਤੀ ਵਾਸੀ ਭਗਤ ਸਿੰਘ ਕਾਲੋਨੀ ਤੇ ਮੁਸਕਾਨ ਵਾਸੀ ਕਿਸ਼ਨਪੁਰਾ ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਇਨ੍ਹਾਂ ਖ਼ਿਲਾਫ਼ ਧਾਰਾ 4/8 ਇਮੋਰਲ ਟਰੈਫਿਕ ਪ੍ਰੀਵੈਂਸ਼ਨ ਐਕਟ ਅਧੀਨ ਮਾਮਲਾ ਦਰਜ ਕਰ ਦਿੱਤਾ ਹੈ।