ਪ੍ਰਬੰਧਕ ਕਮੇਟੀ ਨੂੰ ਪੰਜ ਲੱਖ ਰੁਪਏ ਦੀ ਰਾਸ਼ੀ ਭੇਟ
ਗੁਰਦੁਆਰਾ ਨੌਵੀਂ ਪਾਤਸ਼ਾਹੀ ਦੀ ਪ੍ਰਬੰਧਕ ਕਮੇਟੀ ਨੂੰ ਪੰਜ ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ
Publish Date: Wed, 15 Apr 2026 07:20 PM (IST)
Updated Date: Wed, 15 Apr 2026 07:24 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਦਿਹਾੜੇ ’ਤੇ ਹਰਦੀਪ ਸਿੰਘ ਗੋਲਡੀ ਅਮਰੀਕਾ ਵਾਲੇ ਵੱਲੋਂ ਪਰਿਵਾਰ ਸਮੇਤ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੂਖ ਨਿਵਾਰਨ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਮੀਪੁਰ ਨਕੋਦਰ ਰੋਡ ਵਿਖੇ ਸਕੂਲ ਤੇ ਕਾਲਜ ਵਾਸਤੇ ਲਈ ਗਈ ਜ਼ਮੀਨ ਲਈ ਪੰਜ ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ। ਸ਼ੀਨ ਮੀਤ ਪ੍ਰਧਾਨ ਮਨਜੀਤ ਸਿੰਘ ਠੁਕਰਾਲ ਨੇ ਦੱਸਿਆ ਕਿ ਪ੍ਰਬੰਧਕ ਕਮੇਟੀ ਵੱਲੋਂ ਉਨਾਂ ਨੂੰ ਹੋਰ ਮਾਇਆ ਭੇਟ ਕਰਨ ਦਾ ਵਾਅਦਾ ਕੀਤਾ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਇਸ ਦਿਹਾੜੇ ਪ੍ਰਬੰਧਕ ਕਮੇਟੀ ਨੇ ਹਰਦੀਪ ਸਿੰਘ ਗੋਲਡੀ ਅਮਰੀਕਾ ਵਾਲਿਆਂ ਨੂੰ ਸ੍ਰੀ ਸਾਹਿਬ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪਰਸਤ ਜਸਵਿੰਦਰ ਸਿੰਘ ਮੱਕੜ, ਮੁੱਖ ਸੇਵਾਦਾਰ ਕੰਵਲਜੀਤ ਸਿੰਘ ਉਬਰਾਏ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਠੁਕਰਾਲ, ਕੰਵਲਜੀਤ ਸਿੰਘ ਸਕੱਤਰ, ਹਰਜਿੰਦਰ ਸਿੰਘ ਲੈਂਡਲੋਰਡ, ਸੁਰਜੀਤ ਸਿੰਘ ਸੇਤੀਆ, ਜੋਗਿੰਦਰ ਸਿੰਘ, ਹਰਜਿੰਦਰ ਸਿੰਘ ਸਚਦੇਵਾ ਤੇ ਗੁਰਵਿੰਦਰ ਸਿੰਘ ਆਦਿ ਸੰਗਤ ਹਾਜ਼ਰ ਸਨ।