ਜੌਹਲ ਫਾਰਮ ਘੁੜਕਾ ’ਚ ਪੰਜ ਅਖੰਡ ਪਾਠ ਆਰੰਭ
ਜੋਹਲ ਫਾਰਮ 'ਚ ਪੰਜ ਆਖੰਡ ਪਾਠਾਂ ਦਾ ਹੋਇਆ ਆਰੰਭ
Publish Date: Tue, 06 Jan 2026 06:53 PM (IST)
Updated Date: Tue, 06 Jan 2026 06:53 PM (IST)
ਮਨਜੀਤ ਮੱਕੜ, ਪੰਜਾਬੀ ਜਾਗਰਣ, ਗੁਰਾਇਆ : ਜੌਹਲ ਫਾਰਮ ਘੁੜਕਾ ਵਿਖੇ ਮੰਗਲਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪੰਜ ਪਾਠ ਅਰੰਭ ਕੀਤੇ ਗਏ। ਇਸ ਮੌਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਵਰੂਪ ਫੁੱਲਾਂ ਵਾਲੀ ਪਾਲਕੀ ’ਚ ਸਜ਼ਾ ਕੇ ਪਿੰਡ ਦੀ ਪਰਿਕਰਮਾ ਕਰਦੇ ਹੋਏ ਜੌਹਲ ਫਾਰਮ ਘੁੜਕਾ ਵਿਖੇ ਲਿਆਂਦੇ ਗਏ। 8 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਇਸ ਮੌਕੇ ਜੌਹਲ ਫਾਰਮ ਘੁੜਕਾ ਦੇ ਸਰਪ੍ਰਸਤ ਪਿੰਦੂ ਜੌਹਲ, ਆਸ਼ੂ ਸਾਪਲਾ, ਮਨੀ ਘੁੜਕਾ, ਤਰਲੋਚਨ ਸਿੰਘ ਜੋਹਲ, ਅਨੂਪ ਕੌਸ਼ਲ, ਬੱਬੀ ਜੌਹਲ ਤੇ ਪਿੰਡ ਵਾਸੀ ਹਾਜ਼ਰ ਸਨ।