ਪਲਾਸਟਿਕ ਡੋਰ ’ਚ ਫਸੇ ਬਾਜ ਨੂੰ ਫਾਇਰ ਬ੍ਰਿਗੇਡ ਨੇ ਬਚਾਇਆ
'ਚਾਈਨਾ ਡੋਰ' ਵਿੱਚ ਫਸੇ ਬਾਜ ਨੂੰ ਫਾਇਰ ਬ੍ਰਿਗੇਡ ਨੇ ਬਚਾਇਆ
Publish Date: Thu, 09 Apr 2026 09:52 PM (IST)
Updated Date: Thu, 09 Apr 2026 09:53 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਵੀਰਵਾਰ ਸਵੇਰੇ ਦਮੋਰੀਆ ਪੁਲ ਦੇ ਨੇੜੇ ਇਕ ਬਾਜ਼ ਪਲਾਸਟਿਕ ਡੋਰ ਤੇ ਬਿਜਲੀ ਦੀਆਂ ਲਾਈਨਾਂ ’ਚ ਬੁਰੀ ਤਰ੍ਹਾਂ ਫਸ ਗਿਆ। ਇਸ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਸ਼ਰਮਾ ਸਾਈਕਲ ਸਟੈਂਡ ਦੇ ਮਾਲਕ ਪੁਸ਼ਪੇਂਦਰ ਸ਼ਰਮਾ ਸਵੇਰੇ ਸਟੈਂਡ ਤੇ ਪਹੁੰਚੇ। ਉਨ੍ਹਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਤੇ ਟੀਮ ਮੌਕੇ ਤੇ ਪੁੱਜੀ ਤੇ ਜੱਦੋ-ਜਹਿਦ ਮਗਰੋਂ ਬਾਜ਼ ਨੂੰ ਹੇਠਾਂ ਲਾਹਿਆ। ਜਾਂਚ ਤੋਂ ਪਤਾ ਲੱਗਾ ਕਿ ਬਾਜ ਦੇ ਇਕ ਖੰਭ ਪਲਾਸਟਿਕ ਡੋਰ ’ਚ ਬੁਰੀ ਤਰ੍ਹਾਂ ਫਸਿਆ ਹੋਇਆ ਸੀ। ਟੀਮ ਨੇ ਕੈਂਚੀ ਦੀ ਵਰਤੋਂ ਕਰ ਕੇ ਡੋਰ ਨੂੰ ਕੱਟਿਆ ਤੇ ਬਾਜ਼ ਆਜ਼ਾਦ ਕਰਵਾਇਆ।