ਸ਼ਹਿਰ ਵਿਚ ਬੀਤੇ ਬੁੱਧਵਾਰ ਨੂੰ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਸੀ, ਜਿੱਥੇ ਇਕ ਵਿਅਕਤੀ ਨੇ ਆਪਣੀ ਪੰਜ ਸਾਲਾ ਧੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ। ਵਜ੍ਹਾ ਸਿਰਫ਼ ਇਹ ਸੀ ਕਿ ਬੱਚੀ ਭੁੱਖ ਕਾਰਨ ਰੋ ਰਹੀ ਸੀ ਤੇ ਮੁਲਜ਼ਮ ਪਿਤਾ ਆਵਾਜ਼ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਸੀ। ਇਹ ਸਨਸਨੀਖੇਜ਼ ਘਟਨਾ ਦੂਰਦਰਸ਼ਨ ਐਨਕਲੇਵ ਇਲਾਕੇ ਵਿਚ ਵਾਪਰੀ ਸੀ। ਸੂਚਨਾ ਮਿਲਣ 'ਤੇ ਥਾਣਾ ਨੰਬਰ 7 ਤੋਂ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਤੇ ਪਾਇਆ ਕਿ ਬੱਚੀ ਦੀ ਮੌਤ ਘਰੇਲੂ ਹਿੰਸਾ ਦਾ ਨਤੀਜਾ ਸੀ।

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ। ਸ਼ਹਿਰ ਵਿਚ ਬੀਤੇ ਬੁੱਧਵਾਰ ਨੂੰ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਸੀ, ਜਿੱਥੇ ਇਕ ਵਿਅਕਤੀ ਨੇ ਆਪਣੀ ਪੰਜ ਸਾਲਾ ਧੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ। ਵਜ੍ਹਾ ਸਿਰਫ਼ ਇਹ ਸੀ ਕਿ ਬੱਚੀ ਭੁੱਖ ਕਾਰਨ ਰੋ ਰਹੀ ਸੀ ਤੇ ਮੁਲਜ਼ਮ ਪਿਤਾ ਆਵਾਜ਼ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਸੀ। ਇਹ ਸਨਸਨੀਖੇਜ਼ ਘਟਨਾ ਦੂਰਦਰਸ਼ਨ ਐਨਕਲੇਵ ਇਲਾਕੇ ਵਿਚ ਵਾਪਰੀ ਸੀ। ਸੂਚਨਾ ਮਿਲਣ 'ਤੇ ਥਾਣਾ ਨੰਬਰ 7 ਤੋਂ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਤੇ ਪਾਇਆ ਕਿ ਬੱਚੀ ਦੀ ਮੌਤ ਘਰੇਲੂ ਹਿੰਸਾ ਦਾ ਨਤੀਜਾ ਸੀ।
ਕੇਸ ਦੀ ਤਫ਼ਤੀਸ਼ ਅੱਗੇ ਵਧੀ ਹੈ, ਇਸ ਸਬੰਧ ਵਿਚ ਏਡੀਸੀਪੀ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਹੈ ਕਿ ਗੁਆਂਢੀ ਹਿੰਮਤ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ, ਮੁਲਜ਼ਮ ਪਿਤਾ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਅਰਵਿੰਦ ਕੁਮਾਰ ਘਟਨਾ ਸਮੇਂ ਸ਼ਰਾਬੀ ਹਾਲਤ ਵਿਚ ਸੀ। ਉਸਦੀ ਪਤਨੀ ਘਰੇਲੂ ਨੌਕਰਾਣੀ ਵਜੋਂ ਕੰਮ ਕਰਦੀ ਸੀ, ਜਦੋਂ ਕਿ ਮੁਲਜ਼ਮ ਖੁਦ ਕੋਈ ਕੰਮ ਨਹੀਂ ਕਰਦਾ ਸੀ।
ਘਰ ਵਿਚ ਡੇਢ ਸਾਲ ਦਾ ਪੁੱਤਰ ਤੇ ਪੰਜ ਸਾਲ ਦੀ ਨਿਹਾਰਿਕਾ ਰਹਿੰਦੀ ਸੀ। 3 ਫਰਵਰੀ ਨੂੰ ਬੱਚੀ ਨਿਹਾਰਿਕਾ ਦੀ ਮਾਂ ਆਮ ਵਾਂਗ ਕੰਮ 'ਤੇ ਗਈ ਹੋਈ ਸੀ। ਘਰ ’ਚ ਸਿਰਫ਼ ਮੁਲਜ਼ਮ ਤੇ ਮਾਸੂਮ ਬੱਚੀ ਹੀ ਮੌਜੂਦ ਸਨ। ਦੁਪਹਿਰ 2:30 ਵਜੇ ਦੇ ਕਰੀਬ, ਬੱਚੀ ਨੂੰ ਭੁੱਖ ਲੱਗੀ ਤਾਂ ਉਹ ਰੋਣ ਲੱਗੀ। ਪਹਿਲਾਂ ਮੁਲਜ਼ਮ ਨੇ ਸ਼ਰਾਬ ਪਿਆਉਣ ਦੀ ਕੋਸ਼ਿਸ਼ ਕੀਤੀ, ਫਿਰ ਉਸ ਨੂੰ ਜ਼ਮੀਨ 'ਤੇ ਸੁੱਟ ਦਿੱਤਾ। ਪੁਲਿਸ ਮੁਤਾਬਕ ਜਦੋਂ ਵਾਰ-ਵਾਰ ਕੁੱਟਮਾਰ ਅਤੇ ਮਾਰ-ਕੁੱਟ ਦੇ ਬਾਵਜੂਦ ਬੱਚੀ ਦਾ ਰੋਣਾ ਨਹੀਂ ਰੁਕਿਆ, ਤਾਂ ਮੁਲਜ਼ਮ ਆਪਣਾ ਦਿਮਾਗ਼ੀ ਤਵਾਜ਼ਨ ਗੁਆ ਬੈਠਾ।
ਗੁੱਸੇ ’ਚ ਆ ਕੇ ਉਸਨੇ ਆਪਣੀ ਧੀ ਦਾ ਗਲਾ ਘੁੱਟ ਦਿੱਤਾ, ਜਿਸ ਨਾਲ ਬੱਚੀ ਦੀ ਤੁਰੰਤ ਮੌਤ ਹੋ ਗਈ। ਘਟਨਾ ਦਾ ਪਤਾ ਲੱਗਦਿਆਂ ਹੀ ਗੁਆਂਢੀ ਮੌਕੇ 'ਤੇ ਪਹੁੰਚੇ ਤੇ ਪੁਲਿਸ ਨੂੰ ਸੂਚਿਤ ਕੀਤਾ ਤੇ ਘਰ ਵਿਚ ਮਾਤਮ ਛਾ ਗਿਆ। ਥੋੜ੍ਹੀ ਦੇਰ ਬਾਅਦ ਜਦੋਂ ਨਿਹਾਰਿਕਾ ਦੀ ਮਾਂ ਕੰਮ ਤੋਂ ਵਾਪਸ ਆਈ ਤੇ ਆਪਣੀ ਧੀ ਦੀ ਮੌਤ ਦੀ ਖ਼ਬਰ ਸੁਣੀ, ਤਾਂ ਉਸ ਉੱਤੇ ਦੁੱਖਾਂ ਦੇ ਪਹਾੜ ਟੁੱਟ ਪਏ। ਗੁਆਂਢੀਆਂ ਨੇ ਪੁਲਿਸ ਨੂੰ ਦੱਸਿਆ ਕਿ ਮੁਲਜ਼ਮ ਅਰਵਿੰਦ ਸ਼ਰਾਬ ਪੀਣ ਤੋਂ ਬਾਅਦ ਆਪਣੀ ਪਤਨੀ ਤੇ ਬੱਚਿਆਂ ਨੂੰ ਅਕਸਰ ਕੁੱਟਦਾ ਹੁੰਦਾ ਸੀ।
ਆਰਥਿਕ ਤੰਗੀ ਤੇ ਘਰੇਲੂ ਝਗੜਿਆਂ ਦੇ ਮਾਹੌਲ ਵਿਚ ਮਾਸੂਮ ਨਿਹਾਰਿਕਾ ਆਪਣੇ ਮਾਪਿਆਂ ਨਾਲ ਰਹਿ ਰਹੀ ਸੀ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ’ਚ ਪੇਸ਼ ਕੀਤਾ, ਜਿੱਥੇ ਉਸਨੂੰ ਦੋ ਦਿਨਾਂ ਦੀ ਪੁਲਿਸ ਹਿਰਾਸਤ ’ਚ ਭੇਜ ਦਿੱਤਾ ਗਿਆ। ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ।