ਸੈਲੂਨ ’ਚ ਗਾਹਕ ਤੇ ਮਾਲਕ ਵਿਚਾਲੇ ਖ਼ੂਨੀ ਝੜਪ
ਸੈਲੂਨ ’ਚ ਗਾਹਕ ਤੇ ਮਾਲਕ ਵਿਚਕਾਰ ਝਗੜਾ, ਘਟਨਾ ਸੀਸੀਟੀਵੀ ’ਚ ਕੈਦ
Publish Date: Tue, 14 Apr 2026 08:45 PM (IST)
Updated Date: Tue, 14 Apr 2026 08:48 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਬਸਤੀ ਗੁਜ਼ਾ ਖੇਤਰ ’ਚ ਇਕ ਸੈਲੂਨ ਦੇ ਸੰਚਾਲਕਾਂ ਤੇ ਗਾਹਕ ਵਿਚਾਲੇ ਮਾਮੂਲੀ ਝਗੜਾ ਅਚਾਨਕ ਹਿੰਸਾ ’ਚ ਬਦਲ ਗਿਆ। ਝਗੜਾ ਸੀਸੀਟੀਵੀ ’ਚ ਕੈਦ ਹੋ ਗਿਆ ਹੈ। ਜਾਣਕਾਰੀ ਅਨੁਸਾਰ ਤਰੁਨ ਕੁਮਾਰ ਨਾਮ ਦਾ ਇਕ ਨੌਜਵਾਨ ਵਾਲ ਕਟਵਾਉਣ ਲਈ ਵੀਆਈਪੀ ਸੈਲੂਨ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਪਹਿਲਾਂ ਵੀ ਕਈ ਵਾਰ ਸੈਲੂਨ ਗਿਆ ਸੀ, ਜਿਸ 'ਤੇ ਉਸ ਨੇ ਦੁਕਾਨਦਾਰ ਕੋਲ ਨਾਰਾਜ਼ਗੀ ਪ੍ਰਗਟ ਕੀਤੀ ਸੀ। ਨੌਜਵਾਨ ਨੇ ਦੋਸ਼ ਲਾਇਆ ਕਿ ਪੈਸੇ ਦੇਣ ਦੇ ਬਾਵਜੂਦ ਉਸ ਦੇ ਵਾਲ ਨਹੀਂ ਕੱਟੇ। ਸੈਲੂਨ ਮਾਲਕਾਂ ਨੇ ਕਿਹਾ ਉਹ ਪਹਿਲਾਂ ਦੂਜੇ ਗਾਹਕਾਂ ਦੇ ਵਾਲ ਕੱਟਣਗੇ। ਇਸ ਦੌਰਾਨ ਗਹਿਮਾ-ਗਹਿਮਾ ਸ਼ੁਰੂ ਕਰ ਦਿੱਤੀ, ਜੋ ਜਲਦੀ ਹੀ ਝਗੜੇ ’ਚ ਬਦਲ ਗਈ। ਉਕਤ ਸਾਰੀ ਘਟਨਾ ਸੈਲੂਨ ’ਚ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਫੁਟੇਜ ਤੋਂ ਪਤਾ ਚੱਲਦਾ ਹੈ ਕਿ ਬਹਿਸ ਮਗਰੋਂ ਦੋਵੇਂ ਨੇ ਇਕ ਦੂਜੇ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਤਰੁਨ ਨੇ ਦੋਸ਼ ਲਾਇਆ ਕਿ ਸੈਲੂਨ ਮਾਲਕਾਂ ਨੇ ਉਸਨੂੰ ਫ਼ੋਨ 'ਤੇ ਬੁਲਾਇਆ ਤੇ ਗਾਲੀ-ਗਲੋਚ ਕੀਤੀ। ਜਦੋਂ ਉਹ ਆਪਣੇ ਸਾਥੀਆਂ ਨਾਲ ਮਾਮਲੇ 'ਤੇ ਦੁਬਾਰਾ ਚਰਚਾ ਕਰਨ ਲਈ ਸੈਲੂਨ ਵਾਪਸ ਆਇਆ ਤਾਂ ਉਸ 'ਤੇ ਉਸਤਰੇ ਨਾਲ ਹਮਲਾ ਕੀਤਾ ਗਿਆ। ਹਮਲੇ ਦੌਰਾਨ ਡੂੰਘੇ ਜ਼ਖਮ ਹੋ ਗਏ, ਜਿਸ ਕਾਰਨ ਹਸਪਤਾਲ ’ਚ ਦਾਖਲ ਕਰਵਾਉਣਾ ਪਿਆ ਜਿੱਥੇ ਟਾਂਕੇ ਲਗਾਉਣੇ ਪਏ। ਦੂਜੇ ਪਾਸੇ ਸੈਲੂਨ ਦੇ ਮਾਲਕ ਦਾ ਦਾਅਵਾ ਹੈ ਕਿ ਨੌਜਵਾਨ ਹੋਰ ਵਿਅਕਤੀਆਂ ਨਾਲ ਪੁੱਜਾ ਤੇ ਭੰਨਤੋੜ ਕਰਨ ਦੀ ਕੋਸ਼ਿਸ਼ ਕੀਤੀ, ਇਸ ਕਾਰਨ ਝਗੜਾ ਹੋਇਆ। ਘਟਨਾ ਸਬੰਧੀ ਪੀੜਤ ਧਿਰ ਨੇ ਪੁਲਿਸ ਥਾਣੇ ’ਚ ਸ਼ਿਕਾਇਤ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸੱਚਾਈ ਸਾਹਮਣੇ ਲਿਆਉਣ ਲਈ ਦੋਵਾਂ ਧਿਰਾਂ ਦੇ ਬਿਆਨਾਂ ਤੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।