ਮਾਨਸਿਕ ਤੰਦਰੁਸਤੀ ਲਈ ਖੇਡਾਂ ਜ਼ਰੂਰੀ : ਡਾ. ਸੰਧੂ
ਸਰਕਾਰੀ ਕਾਲਜ ਬੂਟਾ ਮੰਡੀ ਵਿਖੇ ਪੰਜਵਾਂ ਖੇਡ ਕਰਵਾਇਆ
Publish Date: Thu, 12 Mar 2026 07:45 PM (IST)
Updated Date: Thu, 12 Mar 2026 07:48 PM (IST)

ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ : ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਸਰਕਾਰੀ ਕੇ ਐਜੂਕੇਸ਼ਨ ਕਾਲਜ, ਬੂਟਾਂ ਮੰਡੀ ’ਚ ਪੰਜਵਾਂ ਸਾਲਾਨਾ ਖੇਡ ਮੇਲਾ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਹੁਸਨ ਲਾਲ ਬਸਰਾ ਤੇ ਕਾਲਜ ਕੌਂਸਲ ਮੈਂਬਰਜ਼ ਡਾ. ਰਮਣੀਕ ਕੌਰ, ਪ੍ਰੋ. ਹਰਬਲਾਸ ਹੀਰਾ, ਡਾ. ਰਜਨੀਸ਼ ਕੁਮਾਰ, ਨਵਿਤਾ ਤੇ ਨਰਿੰਦਰ ਕੌਰ ਨੇ ਰਸਮੀ ਤੌਰ ’ਤੇ ਗੁਲਦਸਤਾ ਦੇ ਕੇ ਮੁੱਖ ਮਹਿਮਾਨ ਡਾ. ਧਰਮ ਸਿੰਘ ਸੰਧੂ, ਮੈਂਬਰ ਐਜੂਕੇਸ਼ਨਲ ਟ੍ਰਿਬਿਊਨਲ ਪੰਜਾਬ, ਸਾਬਕਾ ਪ੍ਰਿੰਸੀਪਲ ਐੱਸਸੀਡੀ ਸਰਕਾਰੀ ਕਾਲਜ ਲੁਧਿਆਣਾ ਤੇ ਸਾਬਕਾ ਰਜਿਸਟਰਾਰ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਦਾ ਸਵਾਗਤ ਕੀਤਾ। ਇਸ ਮੌਕੇ ਕਾਲਜ ਪ੍ਰਿੰਸੀਪਲ ਨੇ ਕਿਹਾ ਕਿ ਸਾਲਾਨਾ ਖੇਡ ਮੇਲੇ ’ਚ 9 ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ ਜਿਸ ’ਚ ਕਾਲਜ ਦੇ ਸਾਰੇ ਵਿਭਾਗਾਂ ਦੇ 250 ਤੋਂ ਉੱਪਰ ਵਿਦਿਆਰਥੀਆਂ ਨੇ ਹਿੱਸਾ ਲਿਆ ਹੈ। ਸਭ ਤੋਂ ਪਹਿਲਾਂ ਖੇਡ ਮੇਲੇ ਦੀ ਸ਼ੁਰੂਆਤ ਵਿਦਿਅਰਥੀਆਂ ਵੱਲੋ ਮਾਰਚ ਪਾਸਟ ਕਰਨ ਤੇ ਸਹੁੰ ਚੁੱਕਣ ਦੀ ਰਸਮ ਨਾਲ ਹੋਈ। ਸਮੁੱਚੀ ਖੇਡ ਕਾਰਗੁਜ਼ਾਰੀ ਦੇ ਆਧਾਰ ਤੇ ਲੜਕਿਆਂ ’ਚ ਅਨਮੋਲ ਬੀ-ਕਾਮ ਸਮੈਸਟਰ ਚੌਥਾ ਤੇ ਲੜਕੀਆਂ ’ਚੋਂ ਈਸ਼ਿਕਾ, ਬੀਏ ਸਮੈਸਟਰ ਛੇਵਾਂ ਬੈਸਟ ਅਥਲੀਟ ਚੁਣੇ ਗਏ। ਖੇਡ ਮੇਲੇ ’ਚ ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਕੇਵਲ ਸਰੀਰ ਨੂੰ ਤੰਦਰੁਸਤ ਹੀ ਨਹੀਂ ਬਣਾਉਂਦੀਆਂ ਸਗੋਂ ਵਿਅਕਤੀ ਨੂੰ ਮਾਨਸਿਕ ਤੰਦਰੁਸਤੀ ਦੇ ਨਾਲ-ਨਾਲ ਅਨੁਸ਼ਾਸਨ ਤੇ ਮਿਹਨਤ ਕਰਨਾ ਵੀ ਸਿਖਾਉਂਦੀਆਂ ਹਨ। ਅਜਿਹੇ ਵਿਅਕਤੀ ਹੀ ਅੱਗੋਂ ਸ਼ਕਤੀਸ਼ਾਲੀ ਦੇਸ਼ ਬਣਾਉਣ ’ਚ ਉਸਾਰੂ ਹਿੱਸਾ ਪਉਦੇ ਹਨ। ਮੁੱਖ ਮਹਿਮਾਨ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ, ਮੈਡਲ ਤੇ ਸਰਟੀਫਿਕੇਟ ਦਿੱਤੇ। ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਪ੍ਰੋ. ਹਰਬਲਾਸ ਹੀਰਾ ਤੇ ਪੂਜਾ ਨੇ ਬਾਖੂਬੀ ਨਿਭਾਇਆ। ਪ੍ਰੋਗਰਾਮ ’ਚ ਵੱਖ ਵੱਖ ਜ਼ਿੰਮੇਵਾਰੀਆਂ ਨਿਭਾਉਣ ’ਚ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਰਮਣੀਕ ਕੌਰ ਤੇ ਨਰਿੰਦਰ ਕੌਰ ਤੋਂ ਇਲਾਵਾ ਪ੍ਰੋ. ਹਰਬਲਾਸ ਹੀਰਾ ਡਾ. ਰਜਨੀਸ਼ ਕੁਮਾਰ, ਨਵਿਤਾ, ਡਾ. ਕਲਪਨਾ ਦੇਵੀ, ਸਿਖਾ ਕੁਮਾਰੀ ਪੂਜਾ, ਡਾ. ਹਰਪਾਲ ਸਿੰਘ, ਮਧੂ ਮਹਿਤਾ, ਅਸ਼ਵਨੀ ਕੁਮਾਰ ਜੱਸਲ, ਡਾ. ਸੀਮਾ ਰਾਣੀ, ਸੁਮਨ ਬਾਲਾ, ਅਨੂ ਸ਼ਰਮਾ, ਪੂਨਮ ਬੈਂਸ, ਡਾ. ਨਰਿੰਦਰ ਕੁਮਾਰ, ਨਰੇਸ਼ ਕੁਮਾਰ, ਅਸ਼ਵਨੀ ਵਾਲੀਆ, ਡਾ. ਮੰਜੂਲਿਕਾ, ਸੰਦੀਪ ਕੁਮਾਰ, ਗੁਲਸ਼ਨ ਕੁਮਾਰ, ਮਿਸ ਜਸਵਿੰਦਰ ਕੌਰ ਤੇ ਤਨਵੀ ਨੇ ਵਿਸ਼ੇਸ਼ ਸਹਿਯੋਗ ਦਿੱਤਾ।