ਐੱਚਐੱਮਵੀ ’ਚ ‘ਫੀਏਸਟਾ-2026’ ਕਰਵਾਇਆ
ਐੱਚਐੱਮਵੀ ਵਿਖੇ ‘ਫੀਏਸਟਾ -2026’ ਕਰਵਾਇਆ
Publish Date: Sun, 08 Feb 2026 07:04 PM (IST)
Updated Date: Sun, 08 Feb 2026 07:08 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਵਿਖੇ ਐੱਚਐੱਮਵੀ ’ਚ ਪ੍ਰਿੰਸੀਪਲ ਡਾ. ਏਕਤਾ ਖੋਸਲਾ ਦੀ ਅਗਵਾਈ ਹੇਠ ਫੀਏਸਟਾ-2026 ਕਰਵਾਇਆ। ਪ੍ਰੋਗਰਾਮ ਦੀ ਸ਼ੁਰੂਆਤ ਗਿਆਨ ਜੋਤੀ ਪ੍ਰਜਵਲਿਤ ਕਰ ਕੇ ਕੀਤੀ ਗਈ। ਮੁੱਖ ਮਹਿਮਾਨਾਂ ’ਚ ਡਾ. ਅਨੂਪ ਵਤਸ, ਜਸਟਿਸ (ਸੇਵਾਮੁਕਤ) ਐੱਨਕੇ ਸੂਦ, ਕੁੰਦਨ ਲਾਲ ਅਗਰਵਾਲ, ਡਾ. ਸੁਸ਼ਮਾ ਚਾਵਲਾ ਤੇ ਸੁਰਜੀਤ ਲਾਲ ਸ਼ਾਮਲ ਸਨ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਪ੍ਰੋਗਰਾਮ ਦੀ ਸਫਲਤਾ ਲਈ ਡਾ. ਸੀਮਾ ਮਰਵਾਹਾ, ਸੰਗੀਤਾ ਅਰੋੜਾ ਤੇ ਡਾ. ਆਸ਼ਮੀਨ ਕੌਰ ਨੂੰ ਵਧਾਈ ਦਿੱਤੀ। ਸੰਗੀਤ ਵਿਭਾਗ ਦੇ ਮੁਖੀ ਡਾ. ਪ੍ਰੇਮ ਸਾਗਰ ਦੀ ਅਗਵਾਈ ਹੇਠ ਵਿਦਿਆਰਥਣਾਂ ਨੇ ਸੱਭਿਆਚਾਰਕ ਪੇਸ਼ਕਾਰੀਆਂ ਕੀਤੀਆਂ। ਫੈਸ਼ਨ ਸ਼ੋਅ ’ਚ ਸ੍ਰਿਸ਼ਟੀ ਫੀਏਸਟਾ, ਨੈਂਸੀ ਫਰਸਟ ਰਨਰਅੱਪ ਤੇ ਰਿਦਮ ਸੈਕੰਡ ਰਨਰਅੱਪ ਰਹੀ। ਮਸ਼ਹੂਰ ਗਾਇਕ ਰਵੀ ਗਿੱਲ ਤੇ ਗੁਰਪ੍ਰੀਤ ਸਿੰਘ ਨੇ ਗੀਤ-ਸੰਗੀਤ ਨਾਲ ਮਾਹੌਲ ਮਨੋਰੰਜਕ ਬਣਾ ਦਿੱਤਾ। ਮੇਲੇ ’ਚ ਜਿਊਲਰੀ, ਕੱਪੜੇ, ਖਾਣ-ਪੀਣ ਦੇ ਸਟਾਲ, ਸੈਲਫੀ ਕਾਰਨਰ ਤੇ ਰੇਜ਼ਿਨ ਆਰਟ ਦੇ ਆਕਰਸ਼ਕ ਸਟਾਲ ਲਾਏ ਗਏ। ਸ਼ਾਮ ਦੇ ਸੈਸ਼ਨ ’ਚ ਮੇਅਰ ਵਿਨੀਤ ਧੀਰ ਤੇ ਵਿਸ਼ੇਸ਼ ਮਹਿਮਾਨ ਦੀਪਕ ਬਾਲੀ ਸਹਿਤ ਹੋਰ ਸ਼ਖ਼ਸੀਅਤਾਂ ਸ਼ਾਮਲ ਸਨ। ਮੇਅਰ ਨੇ ਐੱਚਐੱਮਵੀ ਨੂੰ ਵਿਦਿਆਰਥਣਾਂ ਲਈ ਵਿਭਿੰਨ ਮੌਕੇ ਪ੍ਰਦਾਨ ਕਰਨ ਵਾਲੀ ਸੰਸਥਾ ਵਜੋਂ ਸਰਾਹਿਆ। ਪ੍ਰੋਗਰਾਮ ਡਾ. ਨਵਰੂਪ ਕੌਰ ਤੇ ਸਟਾਫ਼ ਦੀ ਦੇਖ-ਰੇਖ ਹੇਠ ਸੰਪੰਨ ਹੋਇਆ।