ਕਿਸਾਨ ਕੈਂਪ ’ਚ ਕਿਸਾਨਾਂ ਨੇ ਮੱਕੀ ਦੀ ਲਈ ਵਡਮੁੱਲੀ ਜਾਣਕਾਰੀ
ਪਾਇਓਨੀਅਰ ਵੱਲੋਂ ਲਗਾਏ ਕਿਸਾਨ ਕੈਂਪ ’ਚ ਕਿਸਾਨਾਂ ਨੇ ਮੱਕੀ ਦੀ ਲਈ ਵਡਮੁੱਲੀ ਜਾਣਕਾਰੀ
Publish Date: Sat, 31 Jan 2026 10:22 PM (IST)
Updated Date: Sun, 01 Feb 2026 04:14 AM (IST)
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਕਿਸਾਨਾਂ ਨੂੰ ਮੱਕੀ ਸਬੰਧੀ ਵਡਮੁੱਲੀ ਜਾਣਕਾਰੀ ਦੇਣ ਲਈ ਪ੍ਰਤਾਪਪੁਰਾ ਵਿਖੇ ਕਿਸਾਨ ਕੈਂਪ ਲਾਇਆ ਗਿਆ। ਕੈਂਪ ’ਚ ਨਜ਼ਦੀਕੀ ਪਿੰਡਾਂ ਦੇ ਸੈਂਕੜੇ ਕਿਸਾਨਾਂ ਨੇ ਭਾਗ ਲਿਆ ਤੇ ਮੱਕੀ ਸਬੰਧੀ ਵਡਮੁੱਲੀ ਜਾਣਕਾਰੀ ਹਾਸਲ ਕੀਤੀ। ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਅਨੂਗੇਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਫਸਲ ਦਾ ਵਧੇਰੇ ਝਾੜ ਲੈਣ ਲਈ ਸਹੀ ਬੀਜ ਦੀ ਚੋਣ ਕਰਨੀ ਚਾਹੀਦੀ ਹੈ। ਉਨ੍ਹਾਂ ਕਿਸਾਨਾਂ ਨਾਲ ਬਿਜਾਈ ਤੋਂ ਲੈ ਕੇ ਕਟਾਈ ਤੱਕ ਦੀ ਜਾਣਕਾਰੀ ਤੇ ਪਾਇਓਨੀਅਰ ਦੇ ਬੀਜਾਂ ਸਬੰਧੀ ਵਿਸ਼ੇਸ਼ ਨੁਕਤੇ ਸਾਂਝੇ ਕਰਦਿਆਂ ਕਿਹਾ ਕਿ ਘੱਟ ਸਮੇਂ ’ਚ ਪਾਇਆਨੀਅਰ ਦੇ ਬੀਜ ਵਧੇਰੇ ਝਾੜ ਦੇਣ ਦੀ ਸਮਰੱਥਾ ਰੱਖਦੇ ਹਨ। ਮੱਕੀ ਸਬੰਧੀ ਕਿਸਾਨਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਉਨ੍ਹਾਂ ਵੱਲੋਂ ਤਸੱਲੀ ਬਖਸ਼ ਦਿੱਤੇ ਗਏ। ਇਸ ਕਿਸਾਨ ਕੈਂਪ ਲਈ ਐੱਮਡੀਆਰ ਅਵਤਾਰ ਸਿੰਘ, ਸੁਰਜੀਤ ਸਿੰਘ, ਹਰਵੰਤ ਸਿੰਘ ਤੇ ਜਸਪਾਲ ਸਿੰਘ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਦੌਰਾਨ ਗੁਰਸ਼ਰਨਜੀਤ ਸਿੰਘ ਨੰਬਰਦਾਰ, ਰੇਸ਼ਮ ਸਿੰਘ, ਸੁਰਜੀਤ ਸਿੰਘ ਟੁਰਨਾ, ਜਾਗੀਰ ਸਿੰਘ, ਰਵਿੰਦਰ ਸਿੰਘ, ਜਗਤਾਰ ਸਿੰਘ, ਗੁਰਚਰਨ ਸਿੰਘ, ਤੀਰਥ ਸਿੰਘ ਢਿੱਲੋ, ਪਲਵਿੰਦਰ ਸਿੰਘ, ਦਵਿੰਦਰ ਸਿੰਘ, ਕੁਲਬੀਰ ਸਿੰਘ, ਕਰਮਜੋਤ ਸਿੰਘ, ਸੰਤੋਖ ਸਿੰਘ, ਗੁਰਮਿੰਦਰ ਸਿੰਘ, ਸੁਖਵਿੰਦਰ ਸਿੰਘ, ਮਦਨ ਮੋਹਣ, ਸਰਬਜੀਤ ਸਿੰਘ ਤੇ ਹੋਰ ਹਾਜ਼ਰ ਸਨ।