- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਡੀਏਵੀ ਸਕੂਲ ’ਚ 12ਵੀਂ ਜਮਾਤ ਦੀ ਵਿਦਾਇਗੀ ਪਾਰਟੀ, ਸਾਸ਼ਵਤ ਬਣਿਆ ਮਿਸਟਰ ਪੁਲਿਸ ਡੀਏਵੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੁਲਿਸ ਡੀਏਵੀ ਪਬਲਿਕ ਸਕੂਲ ’ਚ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ ਕਰਵਾਈ। ਸਮਾਗਮ ’ਚ ਸਕੂਲ ਪ੍ਰਿੰਸੀਪਲ ਡਾ. ਰਸ਼ਮੀ ਵਿਜ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੀ ਤਿਆਰੀ ਸੁਪਰਵਾਈਜ਼ਰ ਰਾਜਕੁਮਾਰ ਤੇ ਨੀਤੂ ਗੁਪਤਾ ਦੀ ਨਿਗਰਾਨੀ ਹੇਠ ਕੀਤੀ ਗਈ। ਇਸ ਮੌਕੇ 11ਵੀਂ ਤੇ 12ਵੀਂ ਜਮਾਤ ਦੇ ਸਾਰੇ ਸੁਪਰਵਾਈਜ਼ਰ ਤੇ ਅਧਿਆਪਕ ਹਾਜ਼ਰ ਸਨ। ਸਮਾਗਮ ਦੀ ਸ਼ੁਰੂਆਤ ਸਵਾਗਤੀ ਭਾਸ਼ਣ ਤੇ ਸਵਾਗਤੀ ਗੀਤ ਨਾਲ ਕੀਤੀ ਗਈ। ਕੇਕ ਕੱਟਣ ਦੀ ਰਸਮ ਪ੍ਰਿੰਸੀਪਲ ਡਾ. ਰਸ਼ਮੀ ਵਿਜ ਦੀ ਅਗਵਾਈ ਹੇਠ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਹਾਜ਼ਰੀ ’ਚ ਸੰਪੰਨ ਹੋਈ। ਸਕੂਲ ਦੀ ਸੰਗੀਤ ਸਾਜ਼ ਟੀਮ, ਜਿਸ ’ਚ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਸ਼ਾਮਲ ਸਨ, ਨੇ ਭਾਰਤੀ ਤੇ ਪੱਛਮੀ ਸੰਗੀਤ ਦਾ ਸੁੰਦਰ ਸੁਮੇਲ ਕਰਦੇ ਹੋਏ ਬਾਲੀਵੁੱਡ ਮੇਡਲੇ ਪੇਸ਼ ਕਰਕੇ ਦਰਸ਼ਕਾਂ ਨੂੰ ਮੋਹ ਲਿਆ। ਹੈੱਡ ਬੁਆਏ ਮਿਹਰ ਬਖ਼ਸ਼ੀ ਤੇ ਹੈੱਡ ਗਰਲ ਖੁਸ਼ੀ ਅੱਗਰਵਾਲ ਸਮੇਤ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਭਾਸ਼ਣਾਂ ਰਾਹੀਂ ਸਕੂਲ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦਿਆਂ ਅਧਿਆਪਕਾਂ ਦਾ ਧੰਨਵਾਦ ਕੀਤਾ। ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਡਾਂਸ ਪ੍ਰੋਗਰਾਮ ਨੇ ਸਮਾਗਮ ’ਚ ਰੌਣਕ ਭਰ ਦਿੱਤੀ। ਇਸ ਮੌਕੇ ਮੋਡਲਿੰਗ ਮੁਕਾਬਲੇ ਲਈ ਜੱਜਾਂ ਦੀ ਭੂਮਿਕਾ ਅਮਿਤਾ ਰਾਠੌਰ, ਦਿਵਿਆ ਚੌਪੜਾ ਤੇ ਕੁਲਵੰਤ ਕੌਰ ਵੱਲੋਂ ਨਿਭਾਈ ਗਈ। ਵਿਦਿਆਰਥੀਆਂ ਨੇ ਰੰਗੀਨ ਪਹਿਰਾਵਿਆਂ ਤੇ ਆਤਮ-ਵਿਸ਼ਵਾਸ ਨਾਲ ਭਰੀ ਮਾਡਲਿੰਗ ਕਰਕੇ ਸਭ ਦਾ ਮਨ ਮੋਹ ਲਿਆ। ਪ੍ਰਿੰਸੀਪਲ ਡਾ. ਰਸ਼ਮੀ ਵਿਜ ਵੱਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਖ਼ਿਤਾਬਾਂ ਨਾਲ ਸਨਮਾਨਿਤ ਕੀਤਾ ਗਿਆ। ਮਿਸਟਰ ਪੁਲਿਸ ਡੀਏਵੀ ਦਾ ਖ਼ਿਤਾਬ ਸਾਸ਼ਵਤ ਨੇ ਜਿੱਤਿਆ, ਜਦਕਿ ਮਿਸ ਪੁਲਿਸ ਡੀਏਵੀ ਦਾ ਖ਼ਿਤਾਬ ਖੁਸ਼ੀ ਅੱਗਰਵਾਲ ਨੂੰ ਮਿਲਿਆ। ਲੜਕਿਆਂ ’ਚ ਪਹਿਲਾ ਰਨਰ-ਅੱਪ ਅਰਸ਼ਦੀਪ ਸਿੰਘ, ਦੂਜਾ ਰਨਰ-ਅੱਪ ਮਿਹਰ ਤੇ ਤੀਸਰਾ ਰਨਰ-ਅੱਪ ਹਿਮਾਂਸ਼ੂ ਰਹੇ। ਕੁੜੀਆਂ ’ਚ ਪਹਿਲੀ ਰਨਰ-ਅੱਪ ਸ਼ਿਫਰਾ, ਦੂਜੀ ਰਨਰ-ਅੱਪ ਵੈਭਵੀ ਤੇ ਤੀਸਰੀ ਰਨਰ-ਅੱਪ ਸ਼ੁਭਾਂਗੀ ਰਹੀ। ਹੋਰ ਖ਼ਿਤਾਬਾਂ ’ਚ ਮਿਸਟਰ ਸਮਾਰਟ ਜਗਰੂਪ ਤੇ ਮਿਸ ਸਮਾਰਟ ਦਿਸ਼ਾ, ਮਿਸਟਰ ਵੈੱਲ ਡਰੈੱਸਡ ਬਿਕਰਮਜੀਤ ਸਿੰਘ ਤੇ ਮਿਸ ਵੈੱਲ ਡਰੈੱਸਡ ਜਾਨਵੀ, ਮਿਸਟਰ ਪਾਪੂਲਰ ਆਰਿਮਨ ਤੇ ਮਿਸ ਪਾਪੂਲਰ ਪ੍ਰੀਸ਼ਾ, ਮਿਸਟਰ ਸਟਾਈਲਿਸ਼ ਯੁਵਰਾਜ ਤੇ ਮਿਸ ਸਟਾਈਲਿਸ਼ ਅਰਚਿਸ਼ਾ, ਮਿਸਟਰ ਹੈਂਡਸਮ ਅਨੀਸ਼ ਤੇ ਮਿਸ ਚਾਰਮਿੰਗ ਗੁਰਮਨ ਕੌਰ, ਮਿਸਟਰ ਡੈਸ਼ਿੰਗ ਅਧਰਵ ਤੇ ਮਿਸ ਗਲੈਮਰਸ ਅਰਸ਼ਨੂਰ, ਮਿਸਟਰ ਸੈਲੀਬ੍ਰਿਟੀ ਲੁਕ ਰਾਗਵ ਤੇ ਮਿਸ ਸੈਲੀਬ੍ਰਿਟੀ ਲੁਕ ਜਪਜੀ, ਕਿੰਗ ਆਫ ਹਾਰਟਸ ਅਭਿਰਾਜ ਤੇ ਕਵੀਨ ਆਫ ਹਾਰਟਸ ਪ੍ਰਭਨੂਰ ਰਹੇ। ਇਸ ਤੋਂ ਇਲਾਵਾ ਪ੍ਰਿੰਸੀਪਲ ਦੇ ਹਰਮਨ ਪਿਆਰੇ ਵਜੋਂ ਕਾਰਤਿਕ, ਨਿਯੰਕ, ਸ਼ਿਵਮ, ਸੁਹਾਨੀ, ਵੰਸ਼ਮੀਤ ਤੇ ਯੂਵੀਕਾ ਨੂੰ ਸਨਮਾਨਿਤ ਕੀਤਾ ਗਿਆ।