12ਵੀਂ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ
ਇੰਡੋ ਸਵਿਸ ਸਕੂਲ ਵਿਖੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ
Publish Date: Mon, 16 Feb 2026 08:10 PM (IST)
Updated Date: Tue, 17 Feb 2026 06:21 PM (IST)

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਇੰਡੋ ਸਵਿਸ ਇੰਟਰਨੈਸ਼ਨਲ ਕਾਨਵੈਂਟ ਸਕੂਲ ਵਿਖੇ ਵਿਦਾਇਗੀ ਪਾਰਟੀ ਕਰਵਾਈ। ਇਸ ’ਚ 11ਵੀਂ ਜਮਾਤ ਦੇ ਵਿਦਿਆਰਥੀਆਂ ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ। ਪਾਰਟੀ ਦੀ ਸ਼ੁਰੂਆਤ ਸਕੂਲ ਮੈਨੇਜਮੈਂਟ ਦੇ ਚੇਅਰਮੈਨ ਵਿਪਨ ਸ਼ਰਮਾ, ਚੇਅਰਪਰਸਨ ਜਯੋਤੀ ਸ਼ਰਮਾ ਤੇ ਐੱਮਡੀ ਸ਼ਿਵਮ ਸ਼ਰਮਾ ਦੇ ਨਿੱਘੇ ਸਵਾਗਤ ਤੇ ਸ਼ਮ੍ਹਾ ਰੌਸ਼ਨ ਨਾਲ ਹੋਈ। ਇਸ ਸਮੇਂ ਦੌਰਾਨ ਸਕੂਲ ਪ੍ਰਿੰਸੀਪਲ ਪੰਕਜ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਇਕ ਪ੍ਰੇਰਨਾਦਾਇਕ ਭਾਸ਼ਣ ਦਿੱਤਾ। 11ਵੀਂ ਦੇ ਵਿਦਿਆਰਥੀਆਂ ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ। ਵਿਦਿਆਰਥੀਆਂ ਵੱਲੋਂ ਫਨ ਗੇਮ, ਮਾਡਲਿੰਗ, ਡਾਂਸ ਤੇ ਭੰਗੜਾ ਆਦਿ ਅਦਾਵਾਂ ਪੇਸ਼ ਕੀਤੀਆਂ ਗਈਆਂ ਤੇ ਖ਼ੂਬ ਮਨੋਰੰਜਨ ਕੀਤਾ ਗਿਆ। ਨਾਸ਼ਤੇ ਤੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਪਾਰਟੀ ਦੌਰਾਨ 12ਵੀਂ ਜਮਾਤ ਦੇ ਮੁਕਾਬਲੇ ’ਚ ਜੇਤੂ ਰਹਿਣ ਵਾਲੀ ਸਾਇੰਸ ਜਮਾਤ ਦੀ ਵਿਦਿਆਰਥਣ ਅਨੂਕੰਪਾ ਨੂੰ ਮਿਸ ਐਲੀਗੈਂਟ, 12ਵੀਂ ਕਾਮਰਸ ਜਮਾਤ ਦੇ ਵਿਦਿਆਰਥੀ ਸਮਰ ਨੂੰ ਮਿਸਟਰ ਐਲੀਗੈਂਟ ਤੇ ਇਸੇ ਤਰ੍ਹਾਂ ਹੀ 12ਵੀਂ ਹਿਊਮੈਂਨਟੀਜ਼ ਦੀ ਵਿਦਿਆਰਥਣ ਅਮਨਦੀਪ ਨੂੰ ਮਿਸ ਇੰਡੋ ਸਵਿਸ ਤੇ 12ਵੀਂ ਸਾਇੰਸ ਜਮਾਤ ਦੇ ਵਿਦਿਆਰਥੀ ਪਾਰਥ ਸੰਧੀਰ ਨੂੰ ਮਿਸਟਰ ਇੰਡੋ ਸਵਿਸ ਟੈਗ ਨਾਲ ਸਨਮਾਨਿਤ ਕਰਨ ਤੋਂ ਬਾਅਦ ਇਕ ਯਾਦਗਾਰੀ ਕੇਕ ਕੱਟਿਆ ਗਿਆ। ਇਸ ਸਮੇਂ ਦੌਰਾਨ ਸਕੂਲ ਮੈਨੇਜਮੈਂਟ ਦੇ ਚੇਅਰਮੈਨ ਵਿਪਨ ਸ਼ਰਮਾ ਨੇ ਵਿਦਿਆਰਥੀਆਂ ਨੂੰ ਸ਼ੁਭਾਮਨਾਵਾਂ ਦਿੱਤੀਆਂ ਤੇ ਆਉਣ ਵਾਲੇ ਇਮਤਿਹਾਨਾਂ ’ਚ ਪਾਸ ਹੋਣ ’ਤੇ ਜ਼ਿੰਦਗੀ ’ਚ ਸਫ਼ਲਤਾ ਪ੍ਰਾਪਤ ਕਰਨ ਦੀ ਪ੍ਰਮਾਤਮਾ ਅੱਗੇ ਅਰਦਾਸ ਕੀਤੀ। ਇਸ ਮੌਕੇ ਸਕੂਲ ਮੈਨੇਜਮੈਂਟ ਦੇ ਸਮੂਹ ਮੈਂਬਰਜ਼ ਤੇ ਸਕੂਲ ਸਟਾਫ਼ ਹਾਜ਼ਰ ਸਨ।