ਸੇਂਟ ਮਨੂੰਜ਼ ਸਕੂਲ ਵਿਖੇ 12ਵੀਂ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ
ਸੇਂਟ ਮਨੂੰਜ਼ ਸਕੂਲ ਵਿਖੇ 12ਵੀਂ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ
Publish Date: Sat, 07 Feb 2026 09:24 PM (IST)
Updated Date: Sun, 08 Feb 2026 04:12 AM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਸੇਂਟ ਮਨੂੰਜ਼ ਕਾਨਵੈਂਟ ਸਕੂਲ ਸ਼ਾਹਕੋਟ ਵਿਖੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਦੇਣ ਲਈ ਸ਼ਾਨਦਾਰ ਸਮਾਰੋਹ ਕਰਵਾਇਆ ਗਿਆ। ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਸ਼ੋਕ ਜੈਨ, ਸਕੱਤਰ ਸੁਲਕਸ਼ਨ ਜਿੰਦਲ, ਪ੍ਰਿੰਸੀਪਲ ਰੀਤੂ ਪਾਠਕ, ਪ੍ਰਸ਼ਾਸਕ ਪ੍ਰਦੀਪ ਕੁਮਾਰ ਤੇ ਵਾਈਸ ਪ੍ਰਿੰਸੀਪਲ ਮੋਨਿਕਾ ਵਾਧਵਾ ਦੀ ਅਗਵਾਈ ਹੇਠ ਕਰਵਾਏ ਵਿਦਾਇਗੀ ਸਮਾਰੋਹ ਦੌਰਾਨ 11ਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਆਪਣੇ ਸੀਨੀਅਰ ਸਾਥੀਆਂ ਲਈ ਇਸ ਦਿਨ ਨੂੰ ਯਾਦਗਾਰ ਬਣਾਉਣ ’ਚ ਕੋਈ ਕਸਰ ਨਹੀਂ ਛੱਡੀ। 11ਵੀਂ ਜਮਾਤ ਦੇ ਇੰਚਾਰਜ ਭੁਪਿੰਦਰ ਸਿੰਘ ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਨੇ ਸੱਭਿਆਚਾਰਕ ਅਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ, ਜਿਸ ਨੇ ਸਭਨਾਂ ਦਾ ਮਨ ਮੋਹ ਲਿਆ। ਗਿੱਧਾ, ਭੰਗੜਾ ਅਤੇ ਹੋਰ ਪੇਸ਼ਕਾਰੀਆਂ ਨੇ ਮਾਹੌਲ ਨੂੰ ਖੁਸ਼ਨੁਮਾ ਬਣਾ ਦਿੱਤਾ। ਸਮਾਗਮ ਦਾ ਮੁੱਖ ਆਕਰਸ਼ਣ ਵਿਦਿਆਰਥੀਆਂ ਦਰਮਿਆਨ ਕਰਵਾਇਆ ਮਾਡਲਿੰਗ ਮੁਕਾਬਲਾ ਰਿਹਾ। ਜੱਜਾਂ ਦੀ ਭੂਮਿਕਾ ਸੋਨਾਲੀ ਜੈਨ, ਐੱਮਸੀ ਪਰਮਜੀਤ ਕੌਰ ਬਜਾਜ ਤੇ ਅਨੂੰ ਬਾਂਸਲ ਨੇ ਨਿਭਾਈ। ਮਿਸਟਰ ਸੇਂਟ ਮਨੂੰਜ਼ ਦਾ ਖਿਤਾਬ ਸੁਪਨ ਸਿੰਘ ਟੁਰਨਾ ਅਤੇ ਮਿਸ ਸੇਂਟ ਮਨੂੰਜ਼ ਦਾ ਖਿਤਾਬ ਸ਼ਰਨਜੀਤ ਕੌਰ ਨੂੰ ਮਿਲਿਆ। ਇਸੇ ਤਰ੍ਹਾਂ ਮਿਸਟਰ ਐਲੀਗੈਂਟ ਹਰਨੂਰ ਸਿੰਘ, ਮਿਸ ਗੌਰਜਸ ਨਮੀਸ਼ਾ ਗੋਇਲ, ਬੈਸਟ ਆਊਟਫਿਟ (ਲੜਕੇ) ਰਾਜਨਦੀਪ ਸਿੰਘ, ਬੈਸਟ ਆਊਟਫਿਟ (ਲੜਕੀਆਂ) ਮੁਸਕਾਨਪ੍ਰੀਤ ਕੌਰ ਰਹੀ। ਇਸ ਮੌਕੇ 12ਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਤੇ ਤੋਹਫ਼ੇ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਸਕੂਲ ਸਕੱਤਰ ਸੁਲਕਸ਼ਨ ਜਿੰਦਲ ਨੇ ਵਿਦਿਆਰਥੀਆਂ ਨੂੰ ਆਉਣ ਵਾਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਿੰਸੀਪਲ ਰੀਤੂ ਪਾਠਕ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਜ਼ਿੰਦਗੀ ਵਿਚ ਹਮੇਸ਼ਾ ਅਨੁਸ਼ਾਸਨ ਤੇ ਇਮਾਨਦਾਰੀ ਦਾ ਪੱਲਾ ਫੜੀ ਰੱਖਣ।