ਅੱਖਾਂ ਨੂੰ ਫਾਇਦਾ ਪਹੁੰਚਾਉਣ ਵਾਲਾ ਜੇਕਸੈਂਥਿਨ ਕੈਂਸਰ ਨਾਲ ਲੜਨ ’ਚ ਮਦਦਗਾਰ
ਮੁੱਖ ਤੌਰ ’ਤੇ ਅੱਖਾਂ
Publish Date: Sat, 11 Apr 2026 06:42 PM (IST)
Updated Date: Sat, 11 Apr 2026 06:45 PM (IST)
ਮੁੱਖ ਤੌਰ ’ਤੇ ਅੱਖਾਂ ਦੀ ਸਿਹਤ ਨੂੰ ਬੜ੍ਹਾਵਾ ਦੇਣ ਲਈ ਵਰਤਿਆ ਜਾਣ ਵਾਲਾ ਜੇਕਸੈਂਥਿਨ ਕੈਂਸਰ ਨਾਲ ਲੜਨ ’ਚ ਮਦਦਗਾਰ ਸਾਬਿਤ ਹੋ ਸਕਦਾ ਹੈ। ਇਹ ਸ਼ਿਕਾਗੋ ਯੂਨੀਵਰਸਿਟੀ ਦੇ ਖੋਜਕਰਤਾਵਾਂ ਦੇ ਅਧਿਐਨ ’ਚ ਸਾਹਮਣੇ ਆਇਆ ਹੈ। ਸੇਲ ਰਿਪੋਰਟਸ ਮੈਡੀਸਨ ’ਚ ਛਪੇ ਨਤੀਜਿਆਂ ਦੇ ਅਨੁਸਾਰ ਇਹ ਆਮ ਕੈਰੋਟੀਨਾਇਡ ਮੁੱਖ ਪ੍ਰਤੀਰੱਖਿਆ ਕੋਸ਼ੀਕਾਵਾਂ (ਇਮਿਊਨ ਸੈੱਲ) ਦੀ ਗਤੀਵਿਧੀ ਨੂੰ ਵਧਾ ਕੇ ਪ੍ਰਤੀਰੱਖਿਆ ਪ੍ਰਣਾਲੀ ਨੂੰ ਕੈਂਸਰ ਨਾਲ ਲੜਨ ’ਚ ਕਰਦਾ ਹੈ। ਖੋਜਕਰਤਾ ਜਿੰਗ ਚੇਨ ਨੇ ਕਿਹਾ,‘ਸਾਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਜੇਕਸੈਂਥਿਨ, ਜੋ ਪਹਿਲਾਂ ਤੋਂ ਹੀ ਅੱਖਾਂ ਦੀ ਸਿਹਤ ’ਚ ਆਪਣੀ ਭੂਮਿਕਾ ਲਈ ਜਾਣਿਆ ਜਾਂਦਾ ਹੈ, ਐਂਟੀ ਟਿਊਮਰ ਪ੍ਰਤੀਰੱਖਿਆ ਨੂੰ ਬੜ੍ਹਾਵਾ ਦੇਣ ’ਚ ਕੰਮ ਕਰਦਾ ਹੈ।’ ਟੀਮ ਨੇ ਪਾਇਆ ਕਿ ਜੇਕਸੈਂਥਿਨ ਸਿੱਧਾ ਸੀਡੀ-8 ਪਲੱਸ ਟੀ-ਕੋਸ਼ੀਕਾਵਾਂ ਦੀ ਕਾਰਜਸਮਰੱਥਾ ਨੂੰ ਵਧਾਉਂਦਾ ਹੈ। ਇਹ ਪ੍ਰਤੀਰੱਖਿਆ ਕੋਸ਼ੀਕਾਵਾਂ ਕੈਂਸਰ ਕੋਸ਼ੀਕਾਵਾਂ ਦੀ ਪਛਾਣ ਕਰਨ ਤੇ ਉਨ੍ਹਾਂ ਨੂੰ ਨਸ਼ਟ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਸੀਡੀ-8 ਪਲੱਸ ਟੀ-ਕੋਸ਼ੀਕਾਵਾਂ ਅਬਨਾਰਮਲ ਕੋਸ਼ੀਕਾਵਾਂ ਦਾ ਪਤਾ ਲਗਾਉਣ ਲਈ ਟੀ-ਕੋਸ਼ਿਕਾ ਰਿਸੈਪਟਰ ਨਾਂ ਦੀ ਰਚਨਾ ’ਤੇ ਨਿਰਭਰ ਕਰਦੀ ਹੈ। (ਏਐੱਨਆਈ)