ਗੁਰਦੁਅਰਾ ਸ੍ਰੀ ਗੁਰੂ ਸਿੰਘ ਸਭਾ ਲੱਧੇਵਾਲੀ (ਜਲੰਧਰ) ਦੀ ਕਾਰਜਕਾਰੀ ਕਮੇਟੀ ਗਠਨ
ਗੁਰਦੁਅਰਾ ਸ੍ਰੀ ਗੁਰੂ ਸਿੰਘ ਸਭਾ ਲੱਧੇਵਾਲੀ (ਜਲੰਧਰ) ਦੀ ਕਾਰਜਕਾਰੀ ਕਮੇਟੀ ਗਠਨ
Publish Date: Tue, 03 Feb 2026 07:55 PM (IST)
Updated Date: Wed, 04 Feb 2026 04:11 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ: ਪਿਛਲੇ ਦਿਨੀਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਲੱਧੇਵਾਲੀ ਦਾ ਪ੍ਰਬੰਧ ਚਲਾਉਣ ਲਈ ਅਕਾਲ ਤਖ਼ਤ ਵੱਲੋਂ ਭੇਜੇ ਤਿੰਨ ਮੈਂਬਰੀ ਕਮੇਟੀ ਦੇ ਨੁਮਾਇੰਦਿਆਂ ਫਰਿਆਦ ਸਿੰਘ, ਮਨਜੀਤ ਸਿੰਘ ਤੇ ਕੁਲਜੀਤ ਸਿੰਘ ਵੱਲੋਂ ਸਮੂਹ ਸੰਗਤਾਂ ਦੀ ਹਾਜ਼ਰੀ ’ਚ ਸਮੂਹ ਸੰਗਤ ਰੂਪੀ 11 ਮੈਂਬਰੀ ਗੁਰ ਮਰਿਯਾਦਾ ਅਨੁਸਾਰ ਅੰਮ੍ਰਿਤਧਾਰੀ ਕਾਰਜਕਾਰੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਕਮੇਟੀ ’ਚ ਛੇ ਪੁਰਸ਼ ਤੇ ਪੰਜ ਬੀਬੀਆਂ ਨੂੰ ਸ਼ਾਮਲ ਕੀਤਾ ਗਿਆ। ਹਰਿੰਦਰਜੀਤ ਸਿੰਘ, ਗੁਰਦੀਪ ਸਿੰਘ, ਜਸਵਿੰਦਰ ਸਿੰਘ, ਸੁਰਜੀਤ ਕੌਰ, ਬੇਅੰਤ ਕੌਰ, ਬਲਜਿੰਦਰ ਕੌਰ, ਗੁਰਮੀਤ ਸਿੰਘ ਵਾਲੀਆ, ਸ਼ਮਸ਼ੇਰ ਸਿੰਘ, ਰਜਵੰਤ ਕੌਰ, ਰਵਿੰਦਰ ਕੌਰ ਤੇ ਬਖਸ਼ੀਸ਼ ਸਿੰਘ ’ਤੇ ਆਧਾਰਤ 11 ਮੈਂਬਰੀ ਕਾਰਜਕਾਰੀ ਕਮੇਟੀ ਨੂੰ ਸਿਰੋਪਾਓ ਪਾ ਕੇ ਸੇਵਾਵਾਂ ਸੌਂਪੀਆਂ ਗਈਆਂ। ਇਹ ਕਮੇਟੀ ਅਕਾਲ ਤਖ਼ਤ ਦੇ ਅਗਲੇ ਹੁਕਮਾਂ ਤਕ ਕਾਰਜਸ਼ੀਲ ਰਹੇਗੀ। ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਗੁਰ ਮਰਿਯਾਦਾ ਅਨੁਸਾਰ ਚਲਾਉਣ ਲਈ 11 ਮੈਂਬਰੀ ਕਮੇਟੀ ਵੱਲੋਂ ਹਰਿੰਦਰਜੀਤ ਸਿੰਘ ਜੀ ਪ੍ਰਧਾਨ, ਬੇਅੰਤ ਕੌਰ ਸੀਨੀਅਰ ਮੀਤ ਪ੍ਰਧਾਨ, ਬੀਬੀ ਰਜਵੰਤ ਕੌਰ ਮੀਤ ਪ੍ਰਧਾਨ, ਸੁਰਜੀਤ ਕੌਰ ਪੁਰੇਵਾਲ ਸਕੱਤਰ, ਜਸਵਿੰਦਰ ਸਿੰਘ ਸਹਾਇਕ ਸਕੱਤਰ, ਗੁਰਦੀਪ ਸਿੰਘ ਖਜਾਨਚੀ, ਸ਼ਮਸ਼ੇਰ ਸਿੰਘ ਤੇ ਬਲਜਿੰਦਰ ਕੌਰ ਸਹਾਇਕ ਖਜਾਨਚੀ ਤੋਂ ਇਲਾਵਾ ਬਖਸ਼ੀਸ਼ ਸਿੰਘ ਤੇ ਗੁਰਮੀਤ ਸਿੰਘ ਵਾਲੀਆ ਮੈਂਬਰ ਨਿਯੁਕਤ ਕੀਤੇ ਗਏ।